Meanings of Punjabi words starting from ਸ

ਵਿ- ਸਭ ਨੂੰ ਧਾਰਨ ਵਾਲਾ। ੨. ਸਭ ਦਾ ਆਧਾਰ. ਸਰ੍‍ਵਾਧਾਰ. "ਸਰਬਧਾਰ ਸਮਰਥ." (ਵਾਰ ਰਾਮ ੨. ਮਃ ੫) "ਸਰਬਧਾਰਨ ਪ੍ਰਤਿਪਾਰਨ." (ਮਾਰੂ ਮਃ ੫)


ਸੰ. सर्वनामन. ਨਾਉਂ ਦੀ ਥਾਂ ਆਇਆ ਹੋਇਆ ਨਾਮ. ਪੜਨਾਉਂ. Pronoun. ਜਿਵੇਂ- 'ਜਦ ਮਰਦਾਨੇ ਨੇ ਗੁਰੂ ਨਾਨਕ ਦੇਵ ਦੇ ਚਰਣਾਂ ਤੇ ਨਮਸਕਾਰ ਕੀਤੀ, ਤਾਂ ਉਨ੍ਹਾਂ ਨੇ ਉਸ ਨੂੰ ਆਗ੍ਯਾ ਕੀਤੀ.' ਇਸ ਥਾਂ 'ਉਨ੍ਹਾਂ' 'ਉਸ' ਸਰ੍‍ਵਨਾਮ ਹਨ। ੨. ਸਾਰੇ ਨਾਮ. "ਤ੍ਵ ਸਰਬਨਾਮ ਕਥੈ ਕਵਨ." (ਜਾਪੁ)


ਵਿ- ਸਭ ਥਾਂ ਵਸਣ ਵਾਲਾ. "ਸਰਬਨਿਵਾਸੀ ਸਦਾ ਅਲੇਪਾ." (ਧਨਾ ਮਃ ੯)


ਵਿ- ਸਭ ਦਾ ਨੇਤ੍ਰ ਰੂਪ. "ਸਰਬਨੈਨ ਆਪਿ ਪੇਖਨਹਾਰਾ." (ਸੁਖਮਨੀ) ੨. ਸਭ ਨੂੰ ਨਜਰ ਵਿੱਚ ਰੱਖਣ ਵਾਲਾ.


ਵਿ- ਸਭ ਦਾ ਪੱਖ ਕਰਨ ਵਾਲਾ. ਸਰਵ ਦਾ ਸਹਾਇਕ. "ਸਰਬਪਾਖ ਰਾਖੁ ਮੁਰਾਰੇ." (ਦੇਵ ਮਃ ੫)


ਸਰਵ ਪ੍ਰਿਯਤਾ. ਹਰਦਿਲਅ਼ਜ਼ੀਜ਼ੀ। ੨. ਸਰਵਪ੍ਰਿਯ. ਸ਼ਭ ਦਾ ਪਿਆਰਾ ਕਰਤਾਰ. "ਪਾਈਐ ਸਰਬ ਪਿਆਰੁ." (ਸ੍ਰੀ ਅਃ ਮਃ ੧)


ਸਰਰ੍‍ਵਪੂਜਯ. ਸਭ ਤੋਂ ਪੂਜਾ ਯੋਗ. ਸਭ ਦੇ ਪੂਜਣ ਲਾਇਕ. "ਸਰਬਪੂਜ ਚਰਨ ਗੁਰ ਸੇਉ." (ਗੌਂਡ ਮਃ ੫)