Meanings of Punjabi words starting from ਚ

ਸੰਗ੍ਯਾ- ਛੋਟਾ ਚੂੜਾ. ਕੰਗਣੀ. ਬੰਗ. "ਨਾ ਮਨੀਆਰੁ ਨ ਚੂੜੀਆ." (ਵਡ ਮਃ ੧)


ਦੇਖੋ, ਜਵਾਸਾ.


ਦੇਖੋ, ਚੁੜੇਲ। ੨. ਵਿ- ਚੂੜਾ ਪਹਿਰਨ ਵਾਲੀ. ਭੁਜਾ ਵਿੱਚ ਚੂੜਾ ਧਾਰਨ ਵਾਲੀ ਇਸਤੀ. "ਫਿਰ ਸੌਂਪੀ ਚੂੜੈਲੀਆਂ ਕੱਤਣ ਬਾਂਹ ਪਸਾਰ." (ਮਗੋ)


ਦੇਖੋ, ਚੂਹਰਾ, ਚੂਹੜਾ ਅਤੇ ਚੂਹੜੀ.


ਸੰਗ੍ਯਾ- ਚੁੰਕਾਰ. ਚੂੰ ਚੂੰ ਧੁਨਿ। ੨. ਫ਼ਾ. [چوُں] ਵਿ- ਤੁੱਲ. ਮਾਨਿੰਦ. ਸਮਾਨ। ੩. ਵ੍ਯ- ਜਬ. ਜਦ. "ਚੂੰ ਸਵਦ ਤਕਬੀਰ." (ਤਿਲੰ ਮਃ ੧) ਦੇਖੋ, ਤਕਬੀਰ। ੪. ਕਿਸ ਤ਼ਰਹ਼ਿ. ਕੈਸੇ. ਕਿਵੇਂ.


ਫ਼ਾ. [چوُنکِہ] ਕ੍ਰਿ. ਵਿ- ਕਿਉਂਕਿ. ਇਸ ਕਾਰਣ ਤੋਂ. ਇਸ ਹੇਤੁ.