Meanings of Punjabi words starting from ਦ

ਸੰਗ੍ਯਾ- ਉਹ ਸ਼ੀਸ਼ਾ, ਜਿਸ ਵਿੱਚ ਦੋ ਸ਼ਕਲਾਂ ਦਿਖਾਈ ਦੇਣ. ਇੱਕ ਵਸਤੂ ਨੂੰ ਦੋ ਭਾਂਤ ਕਰਕੇ ਦਿਖਾਉਣ ਵਾਲਾ ਦਰਪਣ.


ਦੇਖੋ, ਡਿਉਢਾ.


ਫ਼ਾ. [دُم] ਸੰਗ੍ਯਾ- ਪੂਛ. ਪੁੱਛ. ਪੂਛਲ.


ਫ਼ਾ. [دُمچی] ਸੰਗ੍ਯਾ- ਚਾਰਜਾਮੇ ਦੇ ਪਿਛਲੇ ਪਾਸੇ ਲੱਗੀ ਹੋਈ ਰੱਸੀ ਅਥਵਾ ਬੱਧਰੀ ਜੋ ਘੋੜੇ ਦੀ ਦੁੰਮ ਵਿੱਚ ਪਹਿਰਾਈਦੀ ਹੈ। ੨. ਦੁਮ. ਪੂਛ. "ਦੁਮਚੀ ਮੇ ਦੁਮਚੀ ਪਹਿਰਾਈ." (ਗੁਪ੍ਰਸੂ)


ਵਿ- ਦ੍ਵਿਮਨਾ. ਦੋ ਪਾਸੇ ਮਨ ਵਾਲੀ. ਜਿਸ ਦਾ ਚਿੱਤ ਇਕ ਵੱਲ ਨਹੀਂ. "ਮੁੰਧ ਇਆਣੀ ਦੁੰਮਣੀ." (ਵਾਰ ਸੂਹੀ ਮਃ ੩)


ਫ਼ਾ. [دُنبالہ] ਦੁੰਬਾਲਹ. ਸੰਗ੍ਯਾ- ਦੁਮ. ਪੂਛ। ੨. ਸ਼ਮਲਾ. ਦਸਤਾਰ ਅਥਵਾ ਸਾਫੇ ਦਾ ਲਟਕਦਾ ਹੋਇਆ ਸਿਰਾ। ੩. ਕਲਗੀ ਦੀ ਤਰਾਂ ਸਿਰ ਪੁਰ ਫਹਿਰਾਉਣ ਵਾਲਾ ਦਸਤਾਰ ਦਾ ਚਿੱਲਾ ਅਥਵਾ ਸਾਫੇ ਦਾ ਲੜ. "ਮੈ ਗੁਰ ਮਿਲਿ ਉਚ ਦੁਮਾਲੜਾ."¹ (ਸ੍ਰੀ ਮਃ ੫. ਪੈਪਾਇ) ਇਸ ਥਾਂ ਪ੍ਰਕਰਣ ਇਹ ਹੈ- ਮੱਲਅਖਾੜੇ ਵਿਚ ਜੋ ਪਹਿਲਵਾਨ ਫਤੇ ਪਾਉਂਦਾ ਹੈ, ਉਸ ਨੂੰ ਸਰਬੰਦ ਮਿਲਦਾ ਹੈ, ਜਿਸ ਦਾ ਉੱਚਾ ਲੜ ਤੁਰਰੇ ਦੀ ਤਰ੍ਹਾਂ ਸਿਰ ਉੱਤੇ ਫਹਿਰਾਕੇ ਉਹ ਸਭ ਨੂੰ ਆਪਣੀ ਫਤੇ ਪ੍ਰਗਟ ਕਰਦਾ ਹੈ. ਐਸੇ ਹੀ ਕਾਮਾਦਿਕ ਵਿਕਾਰ ਪਛਾੜਨ ਪੁਰ ਸਤਿਗੁਰੂ ਨੇ ਆਪਣੇ ਸੇਵਕ ਨੂੰ ਖਿਲਤ ਬਖ਼ਸ਼ਿਆ ਹੈ। ੪. ਨਿਹੰਗ ਸਿੰਘ ਦਾ ਫਰਹਰੇਦਾਰ ਦਸਤਾਰਾ. ਦੇਖੋ, ਨਿਹੰਗ ੬.