Meanings of Punjabi words starting from ਨ

ਸੰ. ਨਿਵ੍ਰਿੱਤ ਕਰਨ ਦੀ ਕ੍ਰਿਯਾ. ਦੋ ਮਿਲੀ ਵਸਤਾਂ ਨੂੰ ਵੱਖ ਕਰਨ ਦਾ ਭਾਵ. ਨ੍ਯਾਯ. ਨਿਆਂ. ਇਨਸਾਫ਼। ੨. ਫੈਸਲਾ, "ਤਹਿ ਸਾਚ ਨਿਆਇ ਨਿਬੇਰਾ." (ਸੋਰ ਮਃ ਪ) "ਅੰਤਿ ਸਚਨਿਬੇੜਾ ਰਾਮ." (ਵਡ ਛੰਤ ਮਃ ੩) "ਸਤਿਗੁਰੁ ਹਥਿ ਨਿਬੇੜੁ." (ਵਾਰ ਮਾਝ ਮਃ ੧) ੩. ਸਿੱਧਾਂਤ. ਨਿਚੋੜ. "ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ." (ਸਿਧਗੋਸਾਟਿ) ੪. ਸਮਾਪਤੀ. ਖਾਤਿਮਾ. "ਹਉਮੈ ਮਾਰਿ ਨਿਬੇਰੀ." (ਸਾਰ ਮਃ ੧) ਪ ਹਿਸਾਬ ਭੁਗਤਾਉਣ ਦੀ ਕ੍ਰਿਯਾ. "ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ." (ਸੋਰ ਕਬੀਰ)


ਸੰ. ਸੰਗ੍ਯਾ- ਬੰਧਨ। ੨. ਉਹ ਵ੍ਯਾਖ੍ਯਾ. ਜਿਸ ਵਿੱਚ ਅਨੇਕ ਮਤਾਂ ਦੇ ਨਿਯਮ (ਨੇਮ) ਦਿਖਾਏ ਜਾਣ। ੩. ਗ੍ਰੰਥ। ੪. ਛੰਦਗ੍ਰੰਥ। ਪ ਵਿ- ਬਿਨਾ ਬੰਧਨ. ਆਜ਼ਾਦ. "ਬੰਦਨ ਕਰੈ ਨਿਬੰਧ ਹਨਐ." (ਗੁਪ੍ਰਸੂ)


ਸੰ. (ਨਿ- ਭ) ਵਿ- ਸਮਾਨ. ਤੁਲ੍ਯ। ੨. ਰੌਸ਼ਨ.


ਸੰ. ਨਿਰ੍‍ਵਹਣ. ਕ੍ਰਿ- ਨਿਰਵਾਹ ਕਰਨਾ. ਗੁਜ਼ਾਰਾ ਕਰਨਾ। ੨. ਨਿਰੰਤਰ ਜਾਰੀ ਰਹਿਣਾ. ਚਲੇ ਚਲਣਾ। ੩. ਪੁਗਣਾ. ਤੁਗਣਾ.


ਵਿ- ਨਿਰ੍‍ਭ੍ਰਮ. ਬਿਨਾ ਭ੍ਰਮ. ਸੰਸੇ ਬਿਨਾ.