Meanings of Punjabi words starting from ਬ

ਫ਼ਾ. [بامداد] ਸੰਗ੍ਯਾ- ਪ੍ਰਾਤਹਕਾਲ. ਤੜਕਾ. ਭੋਰ.


ਸੰਗ੍ਯਾ- ਵਾਮਦੇਵ. ਸ਼ਿਵ. ਮਹਾਦੇਵ। ੨. ਇੱਕ ਵੈਦਿਕ ਰਿਖੀ, ਜਿਸ ਦਾ ਜਨਮ ਮਾਤਾ ਦੀ ਵੱਖੀ ਪਾੜਕੇ ਹੋਣਾ ਲਿਖਿਆ ਹੈ, ਕਿਉਂਕਿ ਉਹ ਯੋਨਿ ਦੇ ਰਸਤੇ ਦੁਨੀਆਂ ਵਿੱਚ ਆਉਣਾ ਪਸੰਦ ਨਹੀਂ ਕਰਦਾ ਸੀ. ਦੇਖੋ, ਸਾਯਣਾਚਾਰ੍‍ਯ ਕ੍ਰਿਤ ਰਿਗਵੇਦ ਦਾ ਭਾਸ਼੍ਯ। ੩. ਇੱਕ ਰਿਖੀ, ਜੋ ਰਾਮਚੰਦ੍ਰ ਜੀ ਦੇ ਸਮੇਂ ਹੋਇਆ ਹੈ. ਇਸ ਦਾ ਜਿਕਰ ਮਹਾਭਾਰਤ ਵਿੱਚ ਹੈ.


ਵਾਮਨ ਅਵਤਾਰ। ੨. ਬਾਉਨਾ. ਨਾਟਾ। ੩. ਬ੍ਰਾਹਮਣ. "ਬਾਮਨ ਕਹਿ ਕਹਿ ਜਨਮ ਮਤ ਖੋਏ." (ਗਉ ਕਬੀਰ) "ਤੂ ਬਾਮਨੁ, ਮੈ ਕਾਸੀਕ ਜੁਲਹਾ." (ਆਸਾ ਕਬੀਰ)


ਦੇਖੋ, ਵਾਮਮਾਰਗ ਅਤੇ ਵਾਮਮਾਰਗੀ.


ਵਿ- ਵਾਮ. ਖੱਬਾ। ੨. ਸੰਗ੍ਯਾ- ਸੁੰਦਰ ਇਸਤ੍ਰੀ. ਵਾਮਾ. "ਜਾ ਸਮ ਔਰ ਨ ਜਗ ਮੇ ਬਾਮਾ." (ਚਰਿਤ੍ਰ ੫)


ਵਾਮਮਾਰਗੀ। ੨. ਵਾਮ. ਟੇਢਾ. ਕੁਟਿਲ. "ਭਏ ਸਰਲ ਪੁਰ ਮਹਿ ਜੇ ਬਾਮੀ." (ਨਾਪ੍ਰ)