Meanings of Punjabi words starting from ਸ

ਵਿ- ਸਭ ਦਾ ਪਾਲਨ ਕਰਤਾ ਸਰਵ ਪਿ੍ਰਤਪਾਲਕ. "ਸਰਬਪ੍ਰਤਿਪਾਲ ਰਹੀਮ." (ਰਾਮ ਮਃ ੫)


ਸਰ੍‍ਵਪ੍ਰਿਯ. ਸਭ ਦਾ ਪਿਆਰਾ. ਦੇਖੋ, ਪ੍ਰੇਉ.


ਵਿ- ਸਰ੍‍ਵਵਯਾਪਕ. ਸਭ ਥਾਂ ਵਿਆਪਿਆ ਹੋਇਆ. "ਸਰਬ- ਬਿਆਪਤ ਪੂਰਨਧਨੀ." (ਗਉ ਮਃ ੫) "ਸਰਬਬਿਆਪੀ ਰਾਮ ਸੰਗਿ ਰਚਨ." (ਸੁਖਮਨੀ) "ਸਰਬਬਿਆਪਿਕ ਅੰਤਰ ਹਰੀ." (ਮਲਾ ਨਾਮਦੇਵ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ। ੩. ਆਕਾਸ਼। ੪. ਪਵਨ। ੫. ਇੱਕ ਕਰਣੀ ਵਾਲਾ ਉਦਾਸੀ ਸਾਧੂ, ਜਿਸ ਦੀ ਸਮਾਧਿ ਪਟਿਆਲੇ ਹੈ.


ਸਰ੍‍ਵ ਅਸਥਾਨਾਂ ਵਿੱਚ ਭ੍ਰਮਣ ਕਰਤਾ। ੨. ਸਾਰੇ ਭਵਨ (ਲੋਕਾਂ) ਵਿੱਚ ਵ੍ਯਾਪਕ. "ਨਮੋ ਸਰਬਭਉਣੇ." (ਜਾਪੁ) ੩. ਸਾਰੇ ਹੈ ਜਿਸ ਦਾ ਭਵਨ (ਘਰ).


ਵਿ- ਸਰ੍‍ਵਭਕ੍ਸ਼ੀ. ਸਭ ਕੁਝ ਖਾਜਾਣ ਵਾਲਾ. ਧਰਮ ਅਨੁਸਾਰ ਜੋ ਖਾਣ ਲਾਇਕ ਵਸਤੁ ਨਹੀਂ ਉਸ ਨੂੰ ਭੀ ਖਾਣ ਵਾਲਾ. Omnivorous। ੨. ਦੇਖੋ, ਅਘੋਰੀ.