Meanings of Punjabi words starting from ਚ

ਦੇਖੋ, ਚੁੰਘਣਾ. "ਲੇਲੇ ਕਉ ਚੂਘੈ ਨਿਤ ਭੇਡ." (ਗਉ ਕਬੀਰ) ਲੇਲਾ ਜੀਵ ਅਤੇ ਭੇਡ ਮਾਇਆ.


ਕ੍ਰਿ- ਦੰਦ ਅਥਵਾ ਚੁੰਜ ਨਾਲ ਨੋਚਣਾ.


ਦੇਖੋ, ਚੂੜਾ.


ਸੰਗ੍ਯਾ- ਚੂੜਾਵਿਭਾਗ. ਪੁਰਾਣੇ ਰਿਵਾਜ ਅਨੁਸਾਰ ਇੱਕ ਪ੍ਰਕਾਰ ਦੀ ਵੰਡ. ਤਕ਼ਸੀਮ ਜਾਯਦਾਦ ਦਾ ਇੱਕ ਤ਼ਰੀਕ਼ਾ ਕਿ ਪ੍ਰਤਿ ਚੂੰਡਾ (ਭਾਵ ਹਰ ਇੱਕ ਵਹੁਟੀ ਪਿੱਛੇ) ਸਮਾਨ ਹਿੱਸਾ ਕਰਨਾ. ਸੰਤਾਨ ਦੇ ਲਿਹ਼ਾਜ ਨਾਲ ਨਹੀਂ, ਕਿੰਤੂ ਇਸਤ੍ਰੀਆਂ ਦੇ ਲਿਹਾਜ ਨਾਲ ਵੰਡ ਕਰਨੀ, ਜਿਵੇਂ ਇੱਕ ਆਦਮੀ ਦੇ ਦੋ ਵਹੁਟੀਆਂ ਹਨ ਪਹਿਲੀ ਦੇ ਦੋ ਪੁਤ੍ਰ ਅਤੇ ਪਿਛਲੀ ਦੇ ਇੱਕ ਹੈ ਅਰ ਜਾਗੀਰ ਅਥਵਾ ਜ਼ਮੀਨ ਆਦਿ ਕੋਈ ਵਸਤੁ ਦੋ ਹਜ਼ਾਰ ਸਾਲ ਦੀ ਆਮਦਨ ਦੀ ਹੈ, ਤਦ ਅੱਧੋ ਅੱਧ ਕਰਕੇ ਹਜ਼ਾਰ ਹਜ਼ਾਰ ਦੀ ਵੰਡ ਲੈਣੀ. ਦੇਖੋ, ਪੱਗਵੰਡ.