Meanings of Punjabi words starting from ਜ

ਦੇਖੋ, ਜੁਗ.


ਅਨੇਕ ਯੁਗ। ੨. ਯੁਗਯੁਗ ਮੇਂ. ਹਰੇਕ ਯੁਗ ਵਿੱਚ. "ਹਰਿ ਜੁਗੁ ਜੁਗੁ ਭਗਤ ਉਪਾਇਆ." (ਆਸਾ ਛੰਤ ਮਃ ੪)


ਸੰ. जुगुप्सा ਸੰਗ੍ਯਾ- ਨਿੰਦਾ. ਦੇਖੋ, ਗੁਪ ਧਾ। ੨. ਘ੍ਰਿਣਾ. ਗਲਾਨਿ.


ਸੰ. जुगुप्सित. ਵਿ- ਨਿੰਦਿਤ। ੨. ਘ੍ਰਿਣਿਤ. ਗਲਾਨਿ ਕੀਤਾ ਹੋਇਆ.


ਯੋਗੇਸ਼੍ਵਰ. ਯੋਗੀਆਂ ਦਾ ਸ੍ਵਾਮੀ. ਯੋਗੀਸ਼੍ਵਰ। ੨. ਸ਼ਿਵ। ੩. ਗੋਰਖ। ੪. ਕਰਤਾਰ। ੫. ਬਾਬਾ ਸ਼੍ਰੀਚੰਦ ਜੀ.


ਯੁਗਾਂਤ. ਯੁਗ ਦੇ ਅੰਤ। ੨. ਪ੍ਰਲਯ (ਪਰਲੋਂ).


ਯੁਗ ਦੇ ਅੰਤਰ (ਵਿੱਚ). ੨. ਯੁਗਾਂਤਰ. ਦੂਜਾ ਜੁਗ. ਭਾਵ ਕਈ ਯੁਗ. "ਜੈਸੇ ਜਲ ਅੰਤਰ ਜੁਗੰਤਰ ਬਸੈ ਪਖਾਨ." (ਭਾਗੁ ਕ)


ਦੇਖੋ, ਜੋਸ਼ਾਂਦਾ.


ਸੰਗ੍ਯਾ- ਯਜੁਰ ਵੇਦ. ਭਾਵ- ਯਜੁਰ ਵੇਦ ਦੀ ਪ੍ਰਧਾਨਤਾ ਵਾਲਾ ਦ੍ਵਾਪਰ. "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ." (ਵਾਰ ਆਸਾ) ੨. ਫ਼ਾ. [جُز] ਜੁਜ਼. ਵ੍ਯ- ਬਗ਼ੈਰ. ਸਿਵਾ। ੩. ਅ਼. [جُزو] ਜੁਜ਼ਵ ਦਾ ਸੰਖੇਪ. ਸੰਗ੍ਯਾ- ਹ਼ਿੱਸਾ. ਭਾਗ. ਟੁਕੜਾ। ੪. ਸੰਚੀ. ਨੱਥੀ। ੫. ਫ਼ਾ. [جِز] ਜਿਜ਼. ਦੁੰਬੇ ਦੀ ਚੱਕੀ ਦੀ ਭੁੰਨੀ ਹੋਈ ਚਰਬੀ. "ਸਾਲਨ ਔ ਬਿਰੀਆਂ ਜੁਜ ਤਾਹਰੀ." (ਕ੍ਰਿਸਨਾਵ)


ਫ਼ਾ. ਸੰਗ੍ਯਾ- ਸੰਚੀਆਂ ਰੱਖਣ ਦਾ ਥੈਲਾ. ਬਸਤਾ.