Meanings of Punjabi words starting from ਬ

ਸੰਗ੍ਯਾ- ਵਾਯੁ. ਹਵਾ। ੨. ਦੇਖੋ, ਬਾਇ.


ਦੇਖੋ, ਬਾਇਸ ਅਤ ਵਾਯਸ.


ਫ਼ਾ. [بایستن] ਹੋਣਾ ਚਾਹੀਏ. ਯੋਗਯ ਹੋਣਾ.


ਦੇਖੋ, ਬਜੀਦਖ਼ਾਨ.


ਫ਼ਾ. [باید] ਚਾਹੀਏ, ਲੋੜੀਏ. ਦੇਖੋ, ਬਾਯਸ੍ਤਨ.


ਦੇਖੋ, ਬਾਇਆ.


ਵਿ- ਵਾਮ. ਖੱਬਾ। ੨. ਸੰਗ੍ਯਾ- ਜੋੜੀ (ਤਬਲੇ) ਦਾ ਉਹ ਭਾਗ, ਜੋ ਖੱਬੇ ਹੱਥ ਨਾਲ ਵਜਾਈਦਾ ਹੈ. ਧਾਮਾ.


ਹਵਾ. ਦੇਖੋ, ਵਾਯੁ.


ਸੰਗ੍ਯਾ- ਵਾਯੁ (ਪਵਨ) ਦਾ ਮਿਤ੍ਰ, ਅਗਨਿ. "ਬਾਯੁ ਬਿਨਾਯਕ ਬਾਯੁਸਖਾ." (ਨਾਪ੍ਰ)


ਵਿ- ਪਸਾਰਿਆ. ਟੱਡਿਆ. ਸੰ. ਵ੍ਯਾਤ. "ਰਹ੍ਯੋ ਮੁਖ ਬਾਯੋ." (ਗੁਪ੍ਰਸੂ)