Meanings of Punjabi words starting from ਮ

ਦੇਖੋ, ਮਾਤਲਿ। ੨. ਦੇਖੋ, ਮਾਤੁਲੀ.

ਮਾਤਲਿ- ਈਸ਼. ਮਾਤਲਿ ਦਾ ਸ੍ਵਾਮੀ, ਇੰਦ੍ਰ. ਦੇਖੋ, ਮਾਤਲਿ.

ਦੇਖੋ, ਮਾਤੁਲੇਯ.

ਇੰਦ੍ਰ. ਦੇਖੋ, ਮਾਤਲੀਸ.

ਸੰਗ੍ਯਾ- ਮਾਤ੍ਰਿਭੂਮਿ. ਜਨਮ ਦਾ ਦੇਸ਼. "ਮਾਤਲੋਕ ਵਿੱਚ ਕਿਆ ਵਰਤਾਰਾ?" (ਭਾਗੁ) ੨. ਮਰ੍‍ਤ੍ਯਲੋਕ. ਮੱਨੁਖਾਂ ਦਾ ਦੇਸ਼. ਮਰਣ ਵਾਲੇ ਜੀਵਾਂ ਦਾ ਲੋਕ। ੩. ਮਰ੍‍ਤ੍ਯ- ਲੋਕ. ਮਰਣਧਰਮਾ ਲੋਕ. ਚੌਰਾਸੀ ਵਿੱਚ ਭ੍ਰਮਣ ਵਾਲੇ ਪ੍ਰਾਣੀ. "ਨੇੜੈ ਦਿਸੈ ਮਾਤਲੋਕ, ਤੁਧੁ ਸੁਝੈ ਦੂਰੁ." (ਵਾਰ ਰਾਮ ੩) ਦੁਨਿਆਵੀ ਲੋਕ ਤੁੱਛਦ੍ਰਿਸ੍ਟਿ ਵਾਲੇ ਹਨ, ਆਪ ਦੀਰਘਦ੍ਰਸ੍ਟਾ ਹੋ.

ਸੰਗ੍ਯਾ- ਮੱਤਤਾ. ਨਸ਼ੇ ਦੀ ਮਸ੍ਤੀ. "ਮਾਤਵੰ ਮਦਿਯੰ." (ਕਲਕੀ)

ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍‍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ.