Meanings of Punjabi words starting from ਚ

ਚੂੰਡਕੇ. ਨੋਚਕੇ। ੨. ਚੂੰਡਣਾ ਕ੍ਰਿਯਾ ਦਾ ਅਮਰ. "ਕਾਗਾ! ਚੂੰਡਿ ਨ ਪਿੰਜਰਾ." (ਸ. ਫਰੀਦ)


ਹੱਥ ਦੇ ਅੰਗੂਠੇ ਅਤੇ ਤਰਜਨੀ ਉਂਗਲ ਨਾਲ ਸੰਨ੍ਹੀ ਵਾਂਙ ਨਿਪੀੜਨ (ਘੁੱਟਣ) ਦੀ ਕ੍ਰਿਯਾ, ਜਿਵੇਂ- ਚੂੰਢੀ ਵੱਢਣੀ.


(ਰਾਮਾਵ) ਵਿਸਧਰ ਸੱਪ ਜੇਹੇ ਕ੍ਰੋਧੀ.


ਪ੍ਰਤ੍ਯ. ਸੰਬੰਧ ਪ੍ਰਗਟ ਕਰਤਾ. ਦਾ. ਕਾ. "ਨਦੀ ਚੇ ਨਾਥੰ." (ਧਨਾ ਤ੍ਰਿਲੋਚਨ) "ਨਾਮੇ ਚੇ ਸ੍ਵਾਮੀ." (ਗੂਜਰੀ) ੨. ਵ੍ਯ- ਤੋਂ. ਤਾਂ. "ਤੁਮ ਚੇ ਪਾਰਸੁ ਹਮ ਚੇ ਲੋਹਾ." (ਪ੍ਰਭਾ ਨਾਮਦੇਵ) "ਤੁਮ ਚੇ ਧਨੀ ਧਨਾਢ ਲਖਮੀਬਰ ਮਾਚੇ ਚੇਰੋ ਅਨੁਚਰ ਕਿੰਕਰ." (ਸਲੋਹ) ੩. ਦੇਖੋ, ਚਿਹ ੩.