Meanings of Punjabi words starting from ਜ

ਫ਼ਾ. ਸੰਗ੍ਯਾ- ਨੱਥੀਆਂ (ਸੰਚੀਆਂ) ਨੂੰ ਇਕੱਠਿਆਂ ਕਰਕੇ ਬੰਨ੍ਹਣ ਦੀ ਕ੍ਰਿਯਾ. ਜਿਲਦਬੰਦੀ.


ਯੁਗਮ ਜੋਰੀ. ਦੋਵੇਂ ਹੱਥ ਜੋੜਕੇ. "ਬਹੁ ਬੈਨ ਬਿਨੈ ਭਨ ਹੈ ਜੁਜਰੀ." (ਨਾਪ੍ਰ) ੨. ਯਜੁਰਵੇਦ ਦਾ ਗ੍ਯਾਤਾ.


ਯਜੁਰਵੇਦ. "ਸਾਮ ਵੇਦੁ ਰਿਗੁ ਜੁਜਰੁ ਅਥਰਬਣੁ." (ਮਾਰੂ ਸੋਲਹੇ ਮਃ ੧) ਦੇਖੋ, ਵੇਦ.; ਦੇਖੋ, ਜੁਜਰ ਅਤੇ ਵੇਦ.


ਦੇਖੋ, ਯਯਾਤਿ. "ਪੁਨ ਭ੍ਯੋ ਜੁਜਾਤ." (ਜਜਾਤਿ)


ਅ਼. [جُزام] ਜੁਜਾਮ. ਸੰਗ੍ਯਾ- ਕੁਸ੍ਠ. ਕੋੜ੍ਹ. ਦੇਖੋ, ਗਲਿਤਕੁਸ੍ਠ.


ਸੰਗ੍ਯਾ- ਯੁੱਧ. ਜੰਗ.