Meanings of Punjabi words starting from ਦ

ਸੰਗ੍ਯਾ- ਦੁਰਾਸ਼ਿਸ੍‌. ਬਦਦੁਆ. "ਡਰਤ ਮਾਤ ਨਹਿਂ ਕਹਿ ਦੁਰਸੀਸ." (ਗੁਪ੍ਰਸੂ)


ਅ਼. [دِرہ] ਦਿੱਰਹ. ਕੋਰੜਾ. ਕਸ਼ਾ. ਚਾਬੁਕ.


ਵਿ- ਜਿਸ ਦਾ ਕੱਟਣਾ ਔਖਾ ਹੋਵੇ.


ਕ੍ਰਿ- ਦੂਰ ਕਰਨਾ. ਦੁਰਦੁਰ ਸ਼ਬਦ ਕਹਿਕੇ ਪਰੇ ਹਟਾਉਣਾ. ਤਿਰਸਕਾਰ ਕਰਨਾ.


ਸੰ. ਦੁਰ੍‍ਗ. ਵਿ- ਜਿੱਥੇ ਗਮਨ ਕਰਨਾ ਔਖਾ ਹੋਵੇ. ਜਿੱਥੇ ਔਖਾ ਪਹੁਚਿਆ ਜਾਵੇ। ੨. ਸੰਗ੍ਯਾ- ਕਿਲਾ. ਗੜ੍ਹ। ੩. ਰੁਰੂ ਦਾ ਪੁਤ੍ਰ ਇੱਕ ਦੈਤ, ਜਿਸ ਨੂੰ ਮਾਰਨ ਤੋਂ ਦੇਵੀ ਦਾ ਨਾਉਂ ਦੁਰ੍‍ਗਾ ਹੋਇਆ. ਦੇਖੋ, ਦੇਵੀ ਭਾਗਵਤ ਸਕੰਧ ੭. ਅਃ ੨੮.


ਸੰ. ਦੁਰ੍‍ਗਤਿ. ਸੰਗ੍ਯਾ- ਬੁਰੀ ਹ਼ਾਲਤ. ਦੁਰਦਸ਼ਾ। ੨. ਅਪਗਤਿ. ਪਰਲੋਕ ਵਿੱਚ ਬੁਰੀ ਦਸ਼ਾ। ੩. ਵਿ- ਜਿਥੇ ਔਖੀ ਗਤਿ ਹੋ ਸਕੇ. ਜਿੱਥੇ ਮੁਸ਼ਕਲ ਨਾਲ ਪਹੁਚਿਆ ਜਾਵੇ. "ਤਹਾਂ ਦੁਰਗ ਦੁਰਗਤਿ ਬਡੋ." (ਚਰਿਤ੍ਰ ੧੭੫)