Meanings of Punjabi words starting from ਨ

ਦੇਖੋ. ਨਿਭਰਾਤ ੪.


ਸੰ. निभृत. ਵਿ- ਰੱਖਿਆਹੋਇਆ। ੨. ਧਾਰਣ ਕੀਤਾ। ੩. ਨਿਸ਼ਚੇ ਕੀਤਾ। ੪. ਪੂਰਣ.


ਸੰਗ੍ਯਾ- ਨੰਮ੍ਰਤਾ. ਨਮਨ. "ਨਮੋ ਨਿਮਰੂਪ ਨਿਰੰਜਨ." (ਗ੍ਯਾਨ) ੨. ਦੇਖੋ. ਨਿੰਬ। ੩. ਦੇਖੋ. ਨਿਮਿ। ੩. ਸੰ. ਕਿੱਲੀ. ਕੀਲਾ. ਖੂੰਟਾ.


ਦੇਖੋ. ਨਮਸਕਾਰ.


ਦੇਖੋ. ਨਿਵਸਨ. "ਘਘਾ ਘਟਿ ਘਟਿ ਨਿਮਸੈ ਸੋਈ." (ਗਉ ਬਾਵਨ ਕਬੀਰ) ਘਟ ਘਟ ਵਿੱਚ ਨਿਵਸੈ (ਨਿਵਾਸ ਕਰਦਾ ਹੈ).


ਦੇਖੋ. ਨਮਕ। ੨. ਦੇਖੋ. ਨਿਮਖ.


ਨਿਮਖ ਮਾਤ੍ਰ. "ਮਿਲੈ ਦਾਨ ਹਰਿ ਨਿਮਕਾ." (ਤੁਖਾ ਛੰਤ ਮਃ ਪ)