Meanings of Punjabi words starting from ਮ

ਸੰ. ਸੰਗ੍ਯਾ- ਮਾਤਾ ਦਾ ਪਿਤਾ, ਨਾਨਾ.


ਸੰ. ਸੰਗ੍ਯਾ- ਮਾਤਾ ਦੀ ਮਾਂ, ਨਾਨੀ.


ਮੱਤੁ (ਮਸ੍ਤ) ਹੋਈ. "ਨਾਹਿਨ ਦਰਬੁ, ਨ ਜੋਬਨ ਮਾਤੀ." (ਗਉ ਮਃ ੫) ੨. ਅ਼. [مُعطی] ਮੁਅ਼ਤ਼ੀ. ਅ਼ਤਾ ਕਰਨ ਵਾਲਾ. ਦਾਤਾ. "ਹਮ ਲਹਿ ਨ ਸਕਹਿ ਅੰਤੁ ਮਾਤੀ." (ਧਨਾ ਮਃ ੪)


ਸੰਗ੍ਯਾ- ਮਾਤ੍ਰਿ. ਮਾਂ. ਮਾਦਰ. "ਮਾਤੁਰਸਿਤਾਬ ਧਾਈ." (ਰਾਮਾਵ) ੨. ਮਾਤੁਃ ਮਾਤਾ ਦਾ.


ਸੰਗ੍ਯਾ- ਮਾਂ ਦਾ ਭਾਈ, ਮਾਮਾ। ੨. ਧਤੂਰਾ. Thorn- apple। ੩. ਮਦਨ ਬਿਰਛ. ਮੈਨਫਲ. L. Ranzia Dumetorim


ਸੰਗਯਾ- ਮਾਤਾ ਦੇ ਭਾਈ (ਮਾਮੇ) ਦੀ ਵਹੁਟੀ, ਮਾਮੀ


ਵਿ- ਮਾਮੇ ਦਾ. ਮਾਮੇ ਦੀ ਸੰਤਾਨ। ੨. ਸੰਗ੍ਯਾ- ਮਾਮਾ. ਮਾਤੁਲ. "ਤਹਾਂ ਮਾਤੁਲੇਯੰ ਕ੍ਰਿਪਾਲੰ ਕਰੁੱਧੰ." (ਵਿਚਿਤ੍ਰ)