Meanings of Punjabi words starting from ਸ

ਖ਼ਾ. ਲੋਹੇ ਦੇ ਬਰਤਨ ਬਿਨਾ ਹੋਰ ਕਿਸੇ ਧਾਤੁ ਦੇ ਭਾਂਡੇ ਵਿੱਚ ਜੋ ਖਾਣਾ ਪੀਣਾ ਨਾ ਕਰੇ। ੨. ਸ਼ਸਤ੍ਰਧਾਰੀ. ਲੋਹਾ ਬੰਨ੍ਹਣ ਵਾਲਾ। ੩. ਸਾਰੇ ਸ਼ਰੀਰ ਨੂੰ ਲੋਹੇ ਨਾਲ ਢਕ ਲੈਣ ਵਾਲਾ.


ਸਰਵ- ਆਕ੍ਰਿਤਿ (सर्वाकृति) ਸਰਵ ਆਕਾਰ. ਸਰਵਰੂਪ. "ਸਰਬਾਕ੍ਰਿਤ ਹੈ." (ਜਾਪੁ)


ਦੇਖੋ, ਸਰਵਗ੍ਯ, ਸਰਵਗ੍ਯਾਤਾ. "ਕਰਹੁ ਤਪਾਵਸੁ ਪ੍ਰਭੁ ਸਰਬਾਗਿ." (ਪ੍ਰਭਾ ਅਃ ਮਃ ੫) "ਪੂਰਨ ਸਰਬਾਗਿਓ." (ਮਾਲੀ ਮਃ ੫) ੨. ਦੇਖੋ, ਸਰਵਾਂਗ.


ਦੇਖੋ, ਸਰ ੪। ੨. ਸੰ. ਸ਼ਰਵਾਣਿ. ਤੀਰ ਚਲਾਕੇ ਨਿਰਬਾਹ ਕਰਨ ਵਾਲਾ. ਕਮਾਣ ਰੱਖਣ ਵਾਲਾ ਸਿਪਾਹੀ.


ਦੇਖੋ, ਸਰਵਾਣੀ.


ਸੰ. सर्वात्मन. ਸਭ ਦਾ ਆਤਮਾ ਰੂਪ. ਸਭ ਦਾ ਆਪਣਾ ਆਪ."ਸਰਬਾਤਮ ਹੈ." (ਜਾਪੁ) "ਸਰਬਾਤਮ ਜਿਨਿ ਜਾਣਿਓ." (ਸਵੈਯੇ ਮਃ ੧. ਕੇ)