Meanings of Punjabi words starting from ਚ

ਸੰ. चेष्ट्. ਧਾ- ਚੇਸ੍ਟਾ (ਹ਼ਰਕਤ) ਕਰਨਾ, ਜਤਨ ਕਰਨਾ, ਝਗੜਾ ਕਰਨਾ, ਵਿਚਰਨਾ, ਫਿਰਨਾ.


ਦੇਖੋ ਚੇਸ੍ਟਾ "ਕਹੂੰ ਚੇਸਟਾ ਚਾਰੁ ਚਿਤ੍ਰੰ ਸਰੂਪੰ." (ਅਕਾਲ)


ਸੰ. ਸੰਗ੍ਯਾ- ਯਤਨ. ਉੱਦਮ। ੨. ਕਰਮ. ਕੰਮ। ੩. ਹ਼ਰਕਤ। ੪. ਤਲਾਸ਼. ਢੂੰਡ.


ਦੇਖੋ, ਚਿਹਰਾ.


ਕ੍ਰਿ- ਨੌਕਰ ਭਰਤੀ ਹੋਣਾ. ਨੌਕਰ ਰੱਖਣ ਵੇਲੇ ਚਿਹਰੇ ਦੇ ਚਿਨ੍ਹ ਚਕ੍ਰ ਲਿਖੇ ਜਾਂਦੇ ਹਨ, ਇਸ ਲਈ ਚੇਹਰਾ ਹੋਣਾ, ਚੇਹਰਾ ਲਿਖਣਾ ਅਤੇ ਚੇਹਰਾ ਲਿਖਾਉਣਾ ਆਦਿ ਪਦ ਵਰਤੇ ਜਾਂਦੇ ਹਨ. ਦੇਖੋ, ਚਿਹਰਾ.