Meanings of Punjabi words starting from ਜ

ਸੰਗ੍ਯਾ- ਯੁੱਧ. ਜੰਗ.


ਵਿ- ਲੜਾਕਾ. ਯੁੱਧ ਕਰਨ ਵਾਲਾ। ੨. ਸੰਗ੍ਯਾ- ਵੀਰ ਰਸ ਉਤਪੰਨ ਕਰਨ ਵਾਲਾ ਵਾਜਾ. "ਜੂਝੇ ਜੁਝਊਆ ਕੇ ਬਜੇ." (ਚਰਿਤ੍ਰ ੧੧੬)


ਕ੍ਰਿ- ਯੁੱਧ ਕਰਨਾ। ੨. ਲੜਮਰਨਾ.


ਵਿ- ਯੁੱਧ ਕਰਨ ਵਾਲਾ. ਜੁਝਾਰ.


ਦੇਖੋ, ਜੁਝਊਆ. "ਦੁਹ ਦਿਸਿ ਬਜੇ ਜੁਝਾਊ ਬਾਜੇ." (ਗੁਪ੍ਰਸੂ)


ਸੰਧੂਰੀਆ ਅਤੇ ਮਾਰੂ ਰਾਗ. ਵੀਰ ਰਸ ਉਤਪੰਨ ਕਰਨ ਵਾਲਾ ਰਾਗ। ੨. ਯੋਧਿਆਂ ਦੇ ਹੌਸਲੇ ਵਧਾਉਣ ਵਾਲਾ ਗੀਤ.


ਵਿ- ਯੁੱਧ ਕਰਨ ਵਾਲਾ. ਲੜਾਕਾ ਯੋਧਾ.


ਇੱਕ ਪਹਾੜੀ ਰਾਜਪੂਤ, ਜਿਸ ਦਾ ਦਿਲਾਵਰਖ਼ਾਨ ਨਾਲ ਮੁਕ਼ਾਬਲਾ ਹੋਇਆ. ਦੇਖੋ, ਵਿਚਿਤ੍ਰਨਾਟਕ ਅਃ ੧੨.। ੨. ਦੇਖੋ, ਜੁਝਾਰ ਸਿੰਘ ਬਾਬਾ.


ਮਾਤਾ ਜੀਤੋ ਜੀ ਦੇ ਉਦਰ ਤੋਂ ਸੰਮਤ ੧੭੪੭ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਧਰਮਵੀਰ ਸੁਪੁਤ੍ਰ ਦਾ ਜਨਮ ਹੋਇਆ. ਅਤੇ ੮. ਪੋਹ, ੧੭੬੧ ਨੂੰ ਚਮਕੌਰ ਦੇ ਮੈਦਾਨ ਵਿੱਚ ਬੜੀ ਵੀਰਤਾ ਨਾਲ ਸ਼ਹੀਦੀ ਪਾਈ. ਭਾਈ ਸੰਤੋਖ ਸਿੰਘ ਜੀ ਨੇ ਭੁੱਲਕੇ ਆਪ ਦਾ ਸ਼ਹੀਦ ਹੋਣਾ ਸਰਹਿੰਦ ਵਿੱਚ ਲਿਖਿਆ ਹੈ. ਦਸ਼ਮੇਸ਼ ਦੇ ਹ਼ਜੂਰੀ ਕਵਿ ਸੈਨਾਪਤਿ ਚਮਕੌਰ ਦੇ ਜੰਗ ਵਿੱਚ ਬਾਬਾ ਜੁਝਾਰ ਸਿੰਘ ਜੀ ਦੀ ਵੀਰਤਾ ਲਿਖਦੇ ਹਨ- "ਜਬ ਦੇਖਿਓ ਜੁਝਾਰ ਸਿੰਘ ਸਮਾ ਪਹੂਚ੍ਯੋ ਆਨ, ਦੌਰ੍ਯੋ ਦਲ ਮੇ ਪਾਇਕੈ ਕਰ ਮੇ ਗਹੀ ਕਮਾਨ."


ਜੁੱਟ. ਜੋੜਾ. ਦੋ ਦਾ ਇਕੱਠ. ਯੁਕ੍ਤ। ੨. ਦੇਖੋ, ਜੁਟੁ ੨.