ਸੰਗ੍ਯਾ- ਦੁਰ੍ਗ (ਕਿਲੇ) ਦੇ ਪਾਲਣ ਵਾਲਾ. ਗੜ੍ਹ ਦਾ ਰਕ੍ਸ਼੍ਕ. ਕਿਲੇਦਾਰ. ਦੁਰ੍ਗਾਧ੍ਯਕ੍ਸ਼੍.
ਵਿ- ਦੁਰ੍ਗਮ. ਜਿੱਥੇ ਜਾਣਾ ਔਖਾ ਹੋਵੇ. "ਦੁਰਗਮ ਸਥਾਨ ਸੁਗਰ੍ਮ." (ਸਹਸ ਮਃ ੫) ੨. ਦੁਰਗ ਦੈਤ ਦਾ ਨਾਉਂ ਭੀ ਦੁਰਗਮ ਲਿਖਿਆ ਹੈ. ਦੇਖੋ, ਦੁਰਗਾ ੨.
nan
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ.
ਦੁਰ੍ਗਾ ਪੂਜਨ ਦੀ ਅੱਠੇਂ ਤਿਥਿ. ਅਸੂ ਸੁਦੀ ਅਤੇ ਚੇਤ ਸੁਦੀ ਅਸ੍ਟਮੀ.
ਸੰਗ੍ਯਾ- ਦੁਰ੍ਗਾ ਸਪ੍ਤਸ਼ਤੀ. ਸੱਤ ਸੌ ਸ਼ਲੋਕਾਂ ਦੀ ਦੁਰਗਾ ਮਹਿਮਾ. ਮਾਰਕੰਡੇਯ ਪੁਰਾਣ ਦਾ ਅਧ੍ਯਾਯ ੮੧) ਤੋਂ ਅਃ ੯੪ ਤਕ ਦਾ ਪਾਠ. ਦੇਖੋ, ਸਤਸਈ.
nan
ਸੰ. ਦੁਰ੍ਗਾਹ੍ਯ. ਵਿ- ਜਿਸ ਦਾ ਅਵਗਾਹਨਾ (ਗਾਹੁਣਾ) ਔਖਾ ਹੋਵੇ.
nan
ਸੰ. ਦੁਰ੍ਗਧ. ਸੰਗ੍ਯਾ- ਬੁਰੀ ਗੰਧ. ਬਦਬੂ. ਸੜਿਆਨ. "ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਇ." (ਬਿਲਾ ਮਃ ੫) "ਝੂਠ ਸੰਗਿ ਦੁਰਗਾਧੇ." (ਆਸਾ ਮਃ ੫)
nan
ਦੁਗਾਪੂਜਾ ਦੀ ਤਿਥਿ ਕੱਤਕ ਸੁਦੀ ਨਵਮੀ, ਜਿਸ ਦਿਨ ਪ੍ਰਾਤਹਕਾਲ ਮਧ੍ਯਾਨ੍ਹ ਅਤੇ ਸਾਯੰਕਾਲ ਦੇਵੀ ਦਾ ਪੂਜਨ ਹਿੰਦੂਮਤ ਵਿੱਚ ਵਿਧਾਨ ਹੈ। ੨. ਅੱਸੂ ਸੁਦੀ ਨਵਮੀ। ੩. ਚੇਤ ਸੁਦੀ ਨੌਮੀ.