Meanings of Punjabi words starting from ਨ

ਸੰ. ਨਿਮਿਸ. ਸੰਗ੍ਯਾ- ਉਤਨਾ ਵੇਲਾ. ਜੋ ਅੱਖ ਦੀ ਪਲਕ ਡੇਗਣ (ਝਮਕਣ) ਵਿੱਚ ਲਗਦਾ ਹੈ. ਨਿਮੇਸ "ਨਿਮਖ ਨ ਬਿਸਰਉ ਮਨ ਤੇ ਹਰਿ ਹਰਿ." (ਗੂਜ ਮਃ ਪ) ੨. ਨਿਮਖ ਸ਼ਬਦ ਜ਼ਰਾ (ਜ਼ਰ੍‍ਰਾ) ਵਾਸਤੇ ਭੀ ਆਇਆ ਹੈ. "ਨਿਮਖ ਨਿਮਖ ਕਰਿ ਸਰੀਰ ਕਟਾਵੈ." (ਸੁਖਮਨੀ)


ਨਿਮਿਸ- ਇਕ ਏਕ ਨਿਮਖ. "ਮੂਸਨ ਨਿਮਖਕ ਪ੍ਰੇਮ ਪਰ ਵਾਰਿ ਵਾਰਿ ਦੇਉ ਸਰਬ." (ਚਉਬੋਲੇ ਮਃ ਪ)


ਨਿਮਿਸ ਭਰ. ਨਿਮੇਖ ਮਾਤ੍ਰ. "ਭਜੁ ਰਾਮਨਾਮ ਹਰਿ ਨਿਮਖਫਾ." (ਪ੍ਰਭਾ ਮਃ ੪) "ਮੁਖਿ ਦੇਵਹੁ ਹਰਿ ਨਿਮਖਾਤੀ." (ਧਨਾ ਮਃ ੪)


ਦੇਖੋ. ਨਿਮਖਕ.


ਨਿਮਿਸਮਾਤ੍ਰ ਮੇਂ. ਅੱਖ ਦੇ ਫੋਰ ਵਿੱਚ. "ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ." (ਨਟ ਮਃ ੪) ਨਿਮਖ ਵਿੱਚ ਬਾਲ (ਦਗਧ ਕਰ) ਦਿੱਤੇ.


ਸੰ. ਨਿਮਗ੍ਨ. ਵਿ- ਡੁੱਬਿਆ ਹੋਇਆ। ੨. ਲੈ ਲੀਨ. ਤਨਮਯ. ਕਿਸੇ ਬਾਤ ਵਿੱਚ ਲਿਵਲੀਨ ਹੋਇਆ.


ਸੰਗ੍ਯਾ- ਨਮਤਾ. ਨੰਮਤ੍ਰਾ. ਹਲੀਮੀ. "ਮੋ ਕਉ ਦੀਜੈ ਦਾਨੁ ਹਰਿ ਨਿਮਘਾ."(ਸੂਹੀ ਮਃ ੪)


ਸੰ. ਸੰਗ੍ਯਾ- ਗ਼ੋਤਾ ਮਾਰਕੇ ਕੀਤਾਹੋਇਆ ਸਨਾਨ। ੨. ਡੁਬਕੀ. ਗ਼ੋਤ਼ਾ. ਟੁੱਬੀ.


ਦੇਖੋ. ਨਿਮਿੱਤ. "ਨਿਮਤ ਨਾਮਦੇਉ ਦੂਧੁ ਪੀਆਇਆ." (ਆਸ ਰਵਿਦਾਸ) ੨. ਨਮਨਤਾ. ਨੰਮ੍ਰਤਾ. "ਨਿਮਤ ਥਲ ਜਲ ਪਹਿਚਾਨੀ." (ਭਾਗੁ)