ਸੰਗ੍ਯਾ- ਬਾਰਹ- ਅਕ੍ਸ਼੍ਰੀ. ਦ੍ਵਾਦਸ਼ਾਕ੍ਸ਼੍ਰੀ. ਮਾਤ੍ਰਾ ਰੂਪ ਬਾਰਾਂ ਸ੍ਵਰਾਂ ਨਾਲ ਵ੍ਯੰਜਨ ਅੱਖਰ ਲਗਣ ਤੋਂ ਬਣੀ ਹੋਈ ਬਾਰਾਂ ਅੱਖਰਾਂ ਦੀ ਪੰਕਤਿ.#ਅ ਆ ਇ ਈ ਉ ਊ ਏ ਐ ਓ ਔ ਅੰ ਅਃ¹#ਸ ਸਾ ਸਿ ਸੀ ਸੁ ਸੂ ਸੇ ਸੈ ਸੋ ਸੌ ਸੰ. ਸਃ ×××
ਦੇਖੋ, ਬਾਰਹਿ ਤਿਲਕ.
ਸੰਗ੍ਯਾ- ਬਾਰਾਂ ਦਰਵਾਜਿਆਂ ਵਾਲੀ ਬੈਠਕ.
ਦੇਖੋ, ਬਾਰਹ ੨.
ਦੇਖੋ, ਬਾਰਹ ਵਫਾਤ.
ਵਿ- ਛਿੰਨ. ਤਿੰਨ ਤਿਤਰ ਬਿਤਰ. "ਏਕੁ ਕਬੀਰਾ ਨਾ ਮੁਸੈ, ਜਿਨਿ ਕੀਨੀ ਬਾਰਹ ਬਾਟ." (ਸ. ਕਬੀਰ) ਕਬੀਰ ਨੇ ਮਾਯਾ ਨੂੰ ਛਿੰਨ ਭਿੰਨ ਕਰ ਦਿੱਤਾ ਹੈ। ੨. ਮਾਯਾ ਦੇ ਬਾਰਾਂ ਭਾਗ ਕਈਆਂ ਨੇ ਇਹ ਭੀ ਕਲਪੇ ਹਨ- ਮੋਹ, ਦੀਨਤਾ, ਭਯ, ਰ੍ਹਾਸ (ਘਟਾਉ) ਹਾਨੀ, ਗਲਾਨਿ, ਕੁਧਾ, ਤ੍ਰਿਖਾ, ਮਿਤ੍ਯੁ, ਕ੍ਸ਼ੋਭ, ਝੂਠ ਅਤੇ ਅਪਕੀਰਤਿ.
nan
ਬਾਰਾਂ ਵਾਰ ਵੰਨ੍ਹੀ (ਅੱਗ) ਵਿੱਚ ਤਾਉ ਦੇਕੇ ਨਿਖਾਰਿਆ ਹੋਇਆ. ਭਾਵ- ਅਤਿ ਸ਼ੁੱਧ. "ਤਾਉ ਕਸੌਟੀ ਉਤਰ੍ਯੋ ਪੂਰਾ। ਬਾਰਹ- ਬੰਨੀ ਭਯੋ ਸੁ ਸੂਰਾ." (ਨਾਪ੍ਰ)
ਦੇਖੋ, ਬਾਰਹ ੨. ਅਤੇ ਰਾਵਲ.
nan
ਬਾਰਾਂ ਮਹੀਨੇ. ਚੇਤ੍ਰ (ਚੈਤ੍ਰ), ਵੈਸਾਖ, ਜੇਠ (ਜ੍ਯੈਸ੍ਟ) ਹਾੜ੍ਹ, (ਆਸਾਢ), ਸਾਉਣ (ਸ਼੍ਰਾਵਣ), ਭਾਦੋਂ (ਭਾਦ੍ਰਪਦ), ਅੱਸੂ (ਆਸ਼੍ਵਿਨ), ਕੱਤਕ (ਕਾਰ੍ਤਿਕ), ਮੱਘਰ (ਮਾਰ੍ਗਸ਼ੀਰ੍ਸ), ਪੋਹ (ਪੌਸ), ਮਾਘ ਅਤੇ ਫੱਗੁਣ (ਫਾਲ੍ਗੁਨ).
ਵਿ- ਬਾਰਾਂ ਮਹੀਨਿਆਂ ਵਿੱਚ ਹੋਣ ਵਾਲਾ। ੨. ਸੰਗ੍ਯਾ- ਓਹ ਕਾਵ੍ਯ, ਜਿਸ ਵਿੱਚ ਬਾਰਾਂ ਮਹੀਨਿਆਂ ਦਾ ਵਰਣਨ ਹੋਵੇ. ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਖਾਰੀ ਵਿਚ ਜਗਤਗੁਰੂ ਨਾਨਕ ਸ੍ਵਾਮੀ ਦਾ ਮਨੋਹਰ ਕਾਵ੍ਯ, ਅਤੇ ਦਸਮਗ੍ਰੰਥ ਦੇ ਕ੍ਰਿਸ਼ਨਾਵਤਾਰ ਵਿੱਚ ਬਾਰਹਮਾਹੇ ਦੇਖੇ ਜਾਂਦੇ ਹਨ. ਸੰਮਤ ੧੮੭੭ ਵਿੱਚ ਪ੍ਰੇਮੀ ਵੀਰਸਿੰਘ ਨੇ ਅਰਿੱਲ ਅਤੇ ਰੂਪਚੌਪਾਈ ਛੰਦ ਵਿਚੋਂ ਇੱਕ ਬਾਰਹਮਾਹਾ ਰਚਿਆ ਹੈ, ਜਿਸ ਦੀ ਰਹਾਉ (ਟੇਕ) ਦੀ ਤੁਕ ੯. ਮਾਤ੍ਰਾ ਦੀ ਹੈ ਅਤੇ ਮਹੀਨੇ ਦੇ ਅੰਤ ਦਾ ਚਰਣ ੪੦ ਮਾਤ੍ਰਾ ਦਾ ਹੈ, ਜਿਸ ਦੇ ਬਿਸ਼੍ਰਾਮ ੧੩- ੧੬- ੧੧ ਮਾਤ੍ਰਾ ਪੁਰ ਹਨ.#ਉਦਾਹਰਣ-#ਚੜ੍ਹੇ ਵਿਸਾਖ ਵਰਮ ਨਹਿ ਜਾਂਦਾ,#ਦਹ ਦਿਸ ਵੇਖਾਂ ਪੰਥ ਗੁਰਾਂ ਦਾ,#ਕੂੰਜਾਂ ਵਾਂਝ ਫਿਰਾਂ ਕੁਰਲਾਂਦਾ,#ਮੇਲੀਂ ਮਹਿਰਮਕਾਰ ਦਿਲਾਂ ਦਾ,#ਪਲ ਪਲ ਬੀਤੇ ਸੈ ਵਰ੍ਹਿਆਂ ਦਾ,#ਗੁਰੁ ਤੇ ਵੀਰ ਸਿੰਘ ਬਲਿਹਾਰੀ,#ਗੁਰੁ ਗੋਬਿੰਦ ਸਿੰਘ ਹਰਿ ਔਤਾਰੀ,#ਸਤਗੁਰੁ ਮਾਨ ਮੁਕੰਦ ਮੁਰਾਰੀ,#ਸਾਨੂੰ ਦਰਸਨ ਦੇ ਇਕ ਵਾਰੀ,#ਜੁਗ ਜੁਗ ਜੀਵਨ ਕੇਸਾਧਾਰੀ,#ਮੇਰੇ ਬਖਸ਼ੀਂ ਔਗੁਣ ਭਾਰੀ, ਤਾਣ ਰਖੀਂਵਦਾ,#ਫੁਨ ਹਰੀ ਸੁ ਹਰਿ ਦੀ ਸਰਣ,#ਗੁਬਿੰਦ ਸਿੰਘ ਕ੍ਰੋੜ ਬ੍ਰਿੰਦ ਅਘਹਰਣ,#ਜੁਗੋਜੁਗ ਜਾਣੀਏ.