Meanings of Punjabi words starting from ਮ

ਵਿ- ਮਤੰਗ ਮੁਨਿ ਦਾ ਪੁਤ੍ਰ, ਜੋ ਮਾਤੰਗੀ ਦੇਵੀ ਦਾ ਉਪਾਸਕ ਸੀ. ਇਹ ਮੋਨਵ੍ਰਤ ਧਾਰਕੇ ਜਿਸ ਪਹਾੜ ਤੇ ਰਹਿਂਦਾ ਸੀ, ਉਸ ਦਾ ਨਾਮ "ਰਿਸ਼੍ਯਮੂਕ" ਪ੍ਰਸਿੱਧ ਹੋਗਿਆ. ਮਾਤੰਗ ਦੀ ਮੁਲਾਕਾਤ ਰਾਮਚੰਦ੍ਰ ਜੀ ਨਾਲ ਹੋਈ. ਇਹ ਸ਼ਵਰੀ (ਭੀਲਣੀ) ਦਾ ਗੁਰੂ ਸੀ। ੨. ਸੰਗ੍ਯਾ- ਹਾਥੀ. ਮਤੰਗ. ਗਜ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੩. ਪਿੱਪਲ ਬਿਰਛ। ੪. ਇੱਕ ਨਾਗ ਦਾ ਨਾਮ.


ਸੰਗ੍ਯਾ- ਗਜਸੈਨਾ. ਹਾਥੀਆਂ ਦੀ ਫੌਜ. (ਸਨਾਮਾ)


ਮਾਤੰਗ ਦੀ ਮਦੀਨ, ਹਥਣੀ। ੨. ਡਿੰਗ. ਭੰਗ. ਬਿਜੀਆ (ਵਿਜਯਾ)


ਸੰ. ਕ੍ਰਿ. ਵਿ- ਕੇਵਲ. ਸਿਰਫ। ੨. ਥੋੜਾ. ਤਨਿਕ। ੩. ਉਤਨਾਹੀ। ੪. ਪ੍ਰਮਾਣ. ਭਰ। ੫. ਤੀਕ. ਤੋੜੀ। ੬. ਸੰਗ੍ਯਾ- ਮਾਤ੍ਰਿ. ਮਾਤਾ. "ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ." (ਬਸੰ ਅਃ ਮਃ ੧) ਮਾਤਾ ਦੀ ਰਕਤ ਤੋਂ ਧਰ (ਰਿਹਮ) ਰੂਪੀ ਚਕ੍ਰ ਪੁਰ ਫੇਰਕੇ ਸ਼ਰੀਰ ਘੜ ਦਿੱਤਾ ਹੈ.


ਸੰ. ਸੰਗ੍ਯਾ- ਅੱਖਰ ਦੇ ਉੱਚਾਰਣ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ "ਮਾਤ੍ਰਾ" ਆਖਦੇ ਹਨ. ਪਿੰਗਲਗ੍ਰੰਥਾਂ ਵਿੱਚ ਕਲ, ਕਲਾ, ਮੱਤ, ਮੱਤਾ ਆਦਿ ਮਾਤ੍ਰਾ ਦੇ ਨਾਮ ਹਨ. "ਗਿਣੈ ਵੀਰ ਮਾਤ੍ਰਾ ਕਲੀ ਏਕ ਰਾਨੈ." (ਰੂਪਦੀਪ) ੨. ਸ੍ਵਰ ਅੱਖਰਾਂ ਦੇ ਵ੍ਯੰਜਨਾ ਨਾਲ ਲੱਗੇ ਚਿੰਨ੍ਹ. ਲਗ. (ਾ) (ਿ) (ੀ) (ੁ) (ੂ) (ੇ) (ੈ) (ੋ) (ੌ) (ੰ) (ਃ)। ੩. ਇੰਦ੍ਰੀਆਂ ਦੀਆਂ ਵ੍ਰਿੱਤੀਆਂ, ਜਿਨ੍ਹਾਂ ਦ੍ਵਾਰਾ ਵਿਸੇ ਜਾਣੇ ਜਾਂਦੇ ਹਨ. "ਏਕੈ ਰਸ ਮਾਤ੍ਰਾ ਕੇ ਰਾਤਾ." (ਦੱਤਾਵ) ੪. ਹੱਦ. ਸੀਮਾਂ. ਅਵਧਿ. "ਜੀਵਨ ਕੇ ਬਲ ਕੀ ਪਰ ਮਾਤ੍ਰਾ." (ਕ੍ਰਿਸ਼ਨਾਵ) ੫. ਉਦਾਸੀਨ ਸਾਧੂਆਂ ਦੇ ਨਿਯਮ ਪ੍ਰਗਟ ਕਰਣ ਵਾਲੇ ਮੰਤ੍ਰ, ਜੋ ਸ਼੍ਰੀ ਗੁਰੂ ਨਾਨਕ ਦੇਵ, ਬਾਬਾ ਸ਼੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਸੰਤ ਅਲਮਸਤ ਜੀ ਅਤੇ ਫੂਲਸਾਹਿਬ ਆਦਿਕਾਂ ਦੇ ਨਾਮ ਤੋਂ ਰਚੇ ਗਏ ਹਨ.¹ ਮਾਤ੍ਰਾ ਦਾ ਕੁਝ ਨਮੂਨਾ ਇਹ ਹੈ- ਮਾਤ੍ਰਾ ਗੁਰੂ ਨਾਨਕਦੇਵ ਜੀ ਕੀ-#ਪ੍ਰਿਥਮ ਗੁਰੁ ਕੋ ਨਮਸਕਾਰ। ਸਗਲ ਜਗਤ ਜਾਕੇ ਆਧਾਰ।#ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ।#ਓਅੰ ਆਦਿ ਉਦਾਸੀ ਆਇ। ਸਤਿਨਾਮ ਕਾ ਜਾਪ ਜਪਾਇ।#ਓਅੰ ਆਦਿ ਉਦਾਸੀ ਆਏ। ਉਦਾਸਧਰਮ ਕਾ ਰਾਹ ਚਲਾਏ।#ਓਅੰ ਅੱਖਰ ਨਾਮ ਉਦਾਸੀ। ਸੋਹੰ ਅੱਖਰ ਨਾਮ ਸੰਨ੍ਯਾਸੀ।#ਓਅੰ ਸੋਹੰ ਆਪੋ ਆਪ। ਆਪ ਜਪਾਏ ਸੋਹੰ ਕਾ ਜਾਪ।#ਉਦਾਸ ਮਾਰਗ ਮੇ ਰਹੇ ਉਦਾਸੀ। ਨਾਨਕ ਸੋ ਕਹੀਏ ਉਦਾਸੀ। ×××#ਮਾਤ੍ਰਾ ਬਾਬੇ ਸ਼੍ਰੀ ਚੰਦ ਜਤੀ ਜੀ ਕਾ-²#ਗੁਰੁ ਅਬਿਨਾਸੀ ਖੇਲ ਰਚਾਯਾ। ਅਗਮਨਿਗਮ³ ਕਾ ਪੰਥ ਬਤਾਯਾ। ਗਿਆਨ ਕੀ ਗੋਦੜੀ ਖਿਮਾ ਕੀ ਟੋਪੀ। ਜਤ ਕਾ ਆੜਬੰਦ ਸੀਲ ਲਿੰਗੋਟੀ।#ਅਕਾਲ ਖਿੰਥਾ ਨਿਰਾਸ ਝੋਲੀ। ਜੁਗਤ ਕਾ ਟੋਪ ਗੁਰਮੁਖੀ ਬੋਲੀ।#ਧਰਮ ਕਾ ਚੋਲਾ ਸਤ ਕੀ ਸੇਲੀ। ਮਰਯਾਦ ਮੇਖਲੀ ਲੈ ਗਲੇ ਸੇਲੀ। × × × × × ×#ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੈ ਸੋ ਗੁਰਭਾਈ।× × × × × ×#ਨਾਨਕਪੂਤਾ ਸ਼੍ਰੀਚੰਦ ਬੋਲੇ। ਜੁਗਤ ਪਛਾਣੇ ਤਤੁ ਵਿਰੋਲੇ।#ਐਸੀਮਾਤ੍ਰਾ⁴ ਲੈ ਪਹਿਰੈ ਕੋਇ। ਆਵਾਗਵਣ ਮਿਟਾਵੈ ਸੋਇ.#੬. ਤੀਜਾ ਕਾਰਕ. ਮਾਤਾ ਨੇ. ਮਾਤਾ ਕਰਕੇ.


ਸੰ. मातृ. ਸੰਗ੍ਯਾ- ਮਾਤਾ. ਮਾਂ। ੨. ਪ੍ਰਿਥਿਵੀ। ੩. ਲਕ੍ਸ਼੍‍ਮੀ। ੪. ਦੁਰ੍‍ਗਾ. ਭਵਾਨੀ। ੫. ਵਿ- ਜਾਣਨ ਵਾਲਾ. ਗ੍ਯਾਨੀ। ੬. ਮਾਪਣ (ਮਿਣਨ) ਵਾਲਾ.


ਸੰ. मातृक. ਵਿ- ਮਾਤਾ ਦਾ. "ਮਾਤ੍ਰਿਕ ਸਪਤ, ਸਪਤ ਪਿਤਰਨ ਕੁਲ." (ਪਾਰਸਾਵ) ਸੱਤ ਮਾਂ ਦੀਆ ਅਤੇ ਸੱਤ ਪਿਤਾ ਦੀਆਂ ਕੁਲਾਂ। ੨. ਸੰ. मात्रिक. ਮਾਤ੍ਰਾ ਦਾ. ਜੈਸੇ- ਮਾਤ੍ਰਿਕ ਛੰਦ. ਮਾਤ੍ਰਿਕ ਗਣ.


ਛੰਦਸ਼ਾਸਤ੍ਰਾਂ ਵਿੱਚ ਪੰਜ ਮਾਤ੍ਰਿਕ ਗਣ ਕਲਪੇ ਹਨ- ੧. ਟਗਣ, ਛੀ ਮਾਤ੍ਰਾ ਦਾ, ੨. ਠਗਣ, ਪੰਜ ਮਾਤ੍ਰਾ ਦਾ, ੩. ਡਗਣ, ਚਾਰ ਮਾਤ੍ਰਾ ਦਾ, ੪. ਢਗਣ, ਤਿੰਨ ਮਾਤ੍ਰਾ ਦਾ, ੫. ਣਗਣ, ਦੋ ਮਾਤ੍ਰਾ ਦਾ. ਇਸੇ ਹਿਸਾਬ ਨੂੰ ਧ੍ਯਾਨ ਵਿੱਚ ਰੱਖਕੇ ਛੈਕਲ, ਪੰਚਕਲ, ਚੌਕਲ, ਤ੍ਰਿਕਲ ਅਤੇ ਦੁਕਲ ਯਥਾਕ੍ਰਮ ਮਾਤ੍ਰਿਕ ਗਣਾਂ ਦੇ ਨਾਮ ਹਨ.#ਇਨ੍ਹਾਂ ਗਣਾਂ ਦੇ ਅਨੇਕ ਰੂਪ ਛੰਦਾਂ ਵਿੱਚ ਵਰਤੇ ਜਾਂਦੇ ਹਨ, ਯਥਾ-#ਟਗਣ ਦੇ ਰੂਪ:- , , , , , , , , , , , , .#ਠਗਣ ਦੇ ਰੂਪ:- , , , , , , , .#ਡਗਣ ਦੇ ਰੂਪ:- , , , , .#ਢਗਣ ਦੇ ਰੂਪ:- , , .#ਣਗਣ ਦੇ ਰੂਪ:- , .


ਉਹ ਛੰਦ, ਜਿਨ੍ਹਾਂ ਵਿਚ ਅੱਖਰਾਂ ਦਾ ਹਿਸਾਬ ਨਹੀਂ, ਕਿੰਤੁ ਮਾਤ੍ਰਾ ਦਾ ਹਿਸਾਬ ਹੈ, ਜੈਸੇ- ਚੌਪਈ, ਦੋਹਰਾ ਆਦਿ. ਦੇਖੋ, ਗੁਰੁਛੰਦ ਦਿਵਾਕਰ.