Meanings of Punjabi words starting from ਸ

ਦੇਖੋ, ਸਾਰਬਾਨ.


ਦੇਖੋ, ਸਹਬਾਲਾ.


ਸੰ. सर्वाङ् गिन. ਵਿ- ਸਾਰਾ ਬ੍ਰਹਮਾਂਡ ਹੈ ਜਿਸ ਦੇ ਅੰਗ. ਵਿਸ਼੍ਵਰੂਪ ਕਰਤਾਰ. "ਸੁਖਦਾਈ ਸਰਬਾਂਗੈ." (ਸਾਰ ਮਃ ੫)


ਇਹ ਅਹਮਦਸ਼ਾਹ ਦੁੱਰਾਨੀ ਦਾ ਮਾਮਾ ਅਤੇ ਦੁੱਰਾਨੀ ਸੈਨਾ ਦਾ ਪ੍ਰਸਿੱਧ ਸੈਨਾਪਤੀ ਸੀ. ਇਸ ਦੀ ਉਮਰ ਸਿੰਘਾਂ ਨਾਲ ਟਾਕਰੇ ਕਰਦੇ ਲੰਘੀ. ਕੁਝ ਸਮਾਂ ਇਹ ਜਲੰਧਰ ਦਾ ਸੂਬਾ ਭੀ ਰਿਹਾ. ਸਨ ੧੭੫੬ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਇਸ ਨੂੰ ਜਲੰਧਰ ਪਾਸ ਭਾਰੀ ਸ਼ਿਕਸ੍ਤ ਦਿੱਤੀ ਸੀ ਅਤੇ ਸਰਦਾਰ ਚੜ੍ਹਤ ਸਿੰਘ ਸੁਕ੍ਰਚੱਕੀਏ ਨੇ ਇਸ ਨੂੰ ਰੋਹਤਾਸ ਦੇ ਕਿਲੇ ਕੈਦ ਕਰ ਲਿਆ ਸੀ, ਪਰ ਫੇਰ ਖਿਲਤ ਦੇ ਕੇ ਸਨਮਾਨ ਨਾਲ ਅਫਗਾਨਿਸਤਾਨ ਨੂੰ ਤੋਰ ਦਿੱਤਾ ਸੀ.


ਸੰ. सर्वोश्वर. ਸਰ੍‍ਵ- ਈਸ਼੍ਵਰ. ਸਭ ਦਾ ਸ੍ਵਾਮੀ. ਸਾਰਿਆਂ ਦਾ ਈਸ਼ (ਮਾਲਿਕ)


ਸੰ. सर्वोत्त्म. ਸਭ ਤੋਂ ਉੱਤਮ. ਜਿਸ ਤੋਂ ਹੋਰ ਕੋਈ ਸ਼੍ਰੇਸ੍ਠ ਨਹੀਂ.