Meanings of Punjabi words starting from ਅ

ਵਿ- ਆਸਨ ਰਹਿਤ. ਇਸਥਿਤੀ ਬਿਨਾ। ੨. ਸੰ. ਅਨਸ਼ਨ. ਬਿਨਾ ਭੋਜਨ.


ਅ਼. [عناصر] ਅ਼ਨਾਸਿਰ. ਉਨਸਰ (ਤਤ੍ਵ) ਦਾ ਬਹੁ ਵਚਨ. ਭੂਤ. ਪਾਨੀ, ਹਵਾ, ਖ਼ਾਕ ਅਤੇ ਅਗਨਿ.


ਸੰ. ਅਸ਼ੌਚ. ਸੰਗ੍ਯਾ- ਅਸ਼ੁੱਧੀ. ਅਪਵਿਤ੍ਰਤਾ. "ਅਨਾਸੌਚ ਨਾਮਾ ਮਹਾਂ ਸੂਰ ਸੋਹੈ." (ਪਾਰਸਾਵ)


ਸੰ. अनाहारिन. ਵਿ- ਬਿਨਾ ਆਹਾਰ. ਭੋਜਨ ਬਿਨਾ, ਜਿਸ ਨੇ ਅਹਾਰ ਨਹੀਂ ਕੀਤਾ.


ਵਿ- ਅਨ- ਆਹਤ. ਬਿਨਾ ਆਘਾਤ। ੨. ਅਵਿਨਾਸ਼ੀ. ਕਾਲ ਰਹਿਤ. "ਆਦਿ ਅਨੀਲ ਅਨਾਦਿ ਅਨਾਹਤਿ." (ਜਪੁ) ੩. ਸੰਗ੍ਯਾ- ਜੋ ਹਤ ਨਹੀਂ ਹੋਇਆ. ਜਿਸ ਦਾ ਵਧ ਨਹੀਂ ਹੋਇਆ. ਕਰਤਾਰ. ਪਾਰਬ੍ਰਹਮ. "ਜੋਤਿ ਸਰੂਪ ਅਨਾਹਤ ਲਾਗੀ, ਕਹੁ ਹਲਾਲ ਕਿਆ ਕੀਆ" (ਪ੍ਰਭਾ ਕਬੀਰ) ੪. ਅਮਰਕੋਸ਼ ਅਨੁਸਾਰ ਉਹ ਵਸਤ੍ਰ ਅਨਾਹਤ ਹੈ, ਜੋ ਕੋਰਾ ਹੈ ਅਤੇ ਧੋਬੀ ਤੋਂ ਪਛਾੜਿਆ ਨਹੀਂ ਗਿਆ। ੫. ਦੇਖੋ, ਅਨਹਤ ਸ਼ਬਦ.


ਕ੍ਰਿ. ਵਿ- ਅਖੰਡ. ਬੇਨਾਗਾ. ਨਿਰੰਤਰ. "ਦਾਨ ਦੇਉ ਅਨਾਗੀ ਸੰਘਰ ਰੱਚਿਆ." (ਚੰਡੀ ੩) ੨. ਵਿ- ਜੇਹਾ ਅੱਗੇ (ਪਹਿਲਾਂ) ਨਹੀਂ ਹੋਇਆ.


ਦੇਖੋ, ਅਨਚਾਰ.