Meanings of Punjabi words starting from ਕ

ਕ- ਖ- ਗ- ਘ- ਙ ਅੱਖਰਾਂ ਦ੍ਵਾਰਾ ਉਪਦੇਸ਼ ਹੈ. "ਕਾਖੈਘੰਙੈ ਕਾਲ ਭਇਆ." (ਆਸਾ ਪਟੀ ਮਃ ੩)


ਦੇਖੋ, ਕਾਉ ਅਤੇ ਕਾਗਉ.


ਕਾਂਉ ਤੋਂ. ਕਾਕ ਸੇ. "ਕਾਗਉ ਹੋਇ ਨ ਊਜਲਾ." (ਵਾਰ ਮਾਰੂ ੧. ਮਃ ੩)


ਦੇਖੋ, ਕਾਉਂ ਉਡਾਉਣਾ. "ਕਾਗ ਉਡਾਵਤ ਭੁਜਾ ਪਿਰਾਨੀ." (ਸੂਹੀ ਕਬੀਰ) ਪਤੀ ਦੀ ਉਡੀਕ ਵਿੱਚ ਕਾਉਂ ਉਡਾਂਦੇ ਬਾਂਹ ਵਿੱਚ ਪੀੜ ਪੈ ਗਈ ਹੈ.


ਕਾਗ (ਕਾਉਂ) ਤੋਂ "ਕਾਗਹੁ ਹੰਸ ਕਰੇਇ." (ਵਾਰ ਸ੍ਰੀ ਮਃ ੧)


ਅ਼. [کاغذ] ਕਾਗ਼ਜ਼. ਸੰਗ੍ਯਾ- ਕਾਗਦ. ਕ਼ਿਰਤਾਸ. ਪੇਪਰ paper. ਭਾਰਤ ਵਿੱਚ ਕਾਗਜ ਕਦ ਬਣਿਆਂ ਅਤੇ ਇਹ ਕਾਢ ਕਿਸ ਦੀ ਹੈ, ਇਸ ਦਾ ਸਬੂਤ ਗ੍ਰੰਥਾਂ ਤੋਂ ਪੂਰਾ ਨਹੀਂ ਮਿਲਦਾ, ਪਰ ਇਹ ਗੱਲ ਬਿਨਾਂ ਸੰਸੇ ਹੈ ਕਿ ਹਿੰਦੁਸਤਾਨ ਵਿੱਚ ਕਾਗਜ ਬਹੁਤ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੈ. ਇਸ ਦਾ ਪ੍ਰਮਾਣ ਸਿਕੰਦਰ ਦੇ ਸੈਨਾਨੀ "ਨਿਯਰਖੁਸ" ਦੇ ਲੇਖ ਤੋਂ ਮਿਲਦਾ ਹੈ. ਕਾਗਜ ਬਣਨ ਤੋਂ ਪਹਿਲਾਂ ਭੋਜਪਤ੍ਰ ਤਾੜਪਤ੍ਰ ਲੱਕੜ ਪੱਥਰ ਧਾਤੁ ਦੇ ਪਤ੍ਰ ਦੰਦ ਦੇ ਟੁਕੜੇ ਅਤੇ ਚੰਮ ਆਦਿ ਲਿਖਣ ਲਈ ਵਰਤੇ ਜਾਂਦੇ ਸਨ.#ਇੰਗਲੈਂਡ ਦੇ ਵਿਦ੍ਵਾਨਾਂ ਨੇ ਲਿਖਿਆ ਕਿ ਚੀਨੀਆਂ ਨੇ ਕਰੀਬ B. C. ੯੫ ਵਿੱਚ ਰੂੰ ਅਤੇ ਉਂਨ ਤੋਂ ਕਾਗਜ ਬਣਾਉਣ ਦੀ ਜੁਗਤ ਕੱਢੀ. ਅਰਬ ਦੇ ਲੋਕਾਂ ਨੇ ਜਦ ਸਨ ੭੦੪ ਵਿੱਚ ਸਮਰਕੰਦ ਫਤੇ ਕੀਤਾ ਤਦ ਚੀਨੀ ਕੈਦੀਆਂ ਤੋਂ ਕਾਗਜ ਬਣਾਉਣ ਦੀ ਜੁਗਤ ਸਿੱਖੀ, ਅਰਬ ਤੋਂ ਯੂਨਾਨ ਵਿੱਚ, ਉਸ ਥਾਂ ਤੋਂ ਇਟਲੀ ਵਿੱਚ, ਇਟਲੀ ਤੋਂ ਸਪੇਨ, ਸਪੇਨ ਤੋਂ ਜਰਮਨੀ, ਜਰਮਨੀ ਤੋਂ ਫ੍ਰਾਂਸ ਅਤੇ ਫ੍ਰਾਂਸ ਤੋਂ ਚੌਦਵੀਂ ਸਦੀ ਦੇ ਆਰੰਭ ਵਿੱਚ ਇੰਗਲੈਂਡ ਵਿੱਚ ਕਾਗਜ ਬਣਣ ਦੀ ਵਿਦ੍ਯਾ ਫੈਲੀ.#ਕਾਗਜ ਪਹਿਲਾਂ ਹੱਥ ਨਾਲ ਬਣਦਾ ਸੀ, ਇਸ ਦੇ ਬਣਾਉਣ ਦੀ ਕਲ ਫ੍ਰਾਂਸ ਵਿੱਚ ਸਭ ਤੋਂ ਪਹਿਲਾਂ ਲੂਈਸ ਰਾਬਰਟ Louis Robert ਨੇ ਤਿਆਰ ਕੀਤੀ. ਇੰਗਲੈਂਡ ਵਿੱਚ ਸਨ ੧੮੦੪ ਅਤੇ ਅਮਰੀਕਾ ਵਿੱਚ ਸਨ ੧੮੨੦ ਵਿੱਚ ਕਾਗਜ ਬਣਾਉਣ ਦੀਆਂ ਮਸ਼ੀਨਾਂ ਬਣਾਈਆਂ ਗਈਆਂ. ਹੁਣ ਭਾਰਤ ਵਿੱਚ ਭੀ ਕਲਾਂ ਨਾਲ ਉੱਤਮ ਕਾਗਜ ਬਣਦਾ ਹੈ.


ਵਿ- ਕਾਗਜ ਦਾ ਬਣਿਆ ਹੋਇਆ। ੨. ਕਾਗਜ ਜੇਹਾ ਪਤਲਾ ਹੈ ਜਿਸ ਦਾ ਛਿਲਕਾ. ਜਿਵੇਂ ਕਾਗਜੀ ਨੇਂਬੂ ਅਤੇ ਕਾਗਜੀ ਅਖ਼ਰੋਟ ਆਦਿ। ੩. ਦੇਖੋ, ਕਾਗਜੀਆ.


ਵਿ- ਕਾਗਜ ਬਣਾਉਣ ਅਤੇ ਵੇਚਣ ਵਾਲਾ। ੨. ਸੰਗ੍ਯਾ- ਮੁਨਸ਼ੀ. ਮੁਹਾਸਿਬ. "ਕਾਗਜੀਏ ਰਸ ਕੋ ਅਤਿ ਹੀ ਸੁ ਮਨੋ ਗਨਤੀਕਰ ਜੋਰਦਯੋ ਹੈ." (ਕ੍ਰਿਸਨਾਵ)