Meanings of Punjabi words starting from ਚ

ਉਹ ਰੁਪੱਯਾ, ਜਿਸ ਪੁਰ ਬਾਦਸ਼ਾਹ ਦਾ ਚਿਹਰਾ ਹੋਵੇ. ਭਾਰਤ ਵਿੱਚ ਅੰਗ੍ਰੇਜ਼ ਰਾਜ ਦੇ ਸਿੱਕੇ ਦੇ ਰੁਪਯੇ ਦਾ ਇਹ ਨਾਮ ਪ੍ਰਸਿੱਧ ਹੈ. ਇਸ ਨੂੰ ਟਕਸਾਲ ਦੀ ਮਸ਼ੀਨ (ਕਲ) ਵਿੱਚ ਬਣਨ ਕਰਕੇ ਕਲਦਾਰ ਰੁਪੱਯਾ ਭੀ ਆਖਦੇ ਹਨ.


ਫ਼ਾ. [چیچک] ਸੰਗ੍ਯਾ- ਸ਼ੀਤਲਾ. ਮਾਤਾ ਰੋਗ. Small- pox. ਦੇਖੋ, ਸੀਤਲਾ.


ਸੰ. ਸੰਗ੍ਯਾ- ਦਾਸ. ਸੇਵਕ। ੨. ਪਤਿ. ਭਰਤਾ। ੩. ਭੰਡ. ਮਖ਼ੌਲੀਆ। ੪. ਕਾਵ੍ਯ ਅਨੁਸਾਰ ਨਾਇਕ ਅਤੇ ਨਾਇਕਾ ਨੂੰ ਮਿਲਾਉਣ ਵਾਲਾ ਭੇਟੂ. ਭੜੂਆ.


ਸੰਗ੍ਯਾ- ਭੰਡਾਂ ਦਾ ਤਮਾਸ਼ਾ. ਕੌਤੁਕ। ੨. ਇੰਦ੍ਰ- ਜਾਲ ਦਾ ਖੇਲ. "ਨਾਟਕ ਚੇਟਕ ਕਿਯੇ ਕੁਕਾਜਾ." (ਵਿਚਿਤ੍ਰ) "ਕਿਨਹੂ ਸਿਧਿ ਬਹੁ ਚੇਟਕ ਲਾਏ." (ਰਾਮ ਅਃ ਮਃ ੫) ੩. ਲਗਨ. ਕਿਸੇ ਗੱਲ ਦਾ ਸ਼ੌਕ.


ਵਿ- ਕੌਤੁਕ ਕਰਨ ਵਾਲਾ। ੨. ਇੰਦ੍ਰਜਾਲ ਦਾ ਤਮਾਸ਼ਾ ਕਰਨ ਵਾਲਾ. ਜਾਦੂਗਰ. "ਮਾਗਹਿ ਰਿਧਿ ਸਿਧਿ ਚੇਟਕ, ਚੇਟਕਈਆ." (ਬਿਲਾ ਅਃ ਮਃ ੪) ੩. ਸ਼ੌਕੀਨ.


ਸੰ. चेत् ਵ੍ਯ- ਯਦਿ ਅਗਰ. ਜੇ। ੨. ਸ਼ਾਯਦ। ੩. ਸੰ. चेतस् ਸੰਗ੍ਯਾ- ਚਿੱਤ. ਦਿਲ. "ਭੇਤ ਚੇਤ ਹਰਿ ਕਿਸੈ ਨ ਮਿਲਿਓ." (ਸ੍ਰੀ ਮਃ ੧. ਪਹਿਰੇ) ੪. ਆਤਮਾ। ੫. ਗ੍ਯਾਨ. ਬੋਧ। ੬. ਵਿ- ਚੇਤਨਤਾ ਸਹਿਤ. ਸਾਵਧਾਨ. "ਘਟਿ ਏਕ ਬਿਖੈ ਰਿਪੁ ਚੇਤ ਭਯੋ. " (ਰੁਦ੍ਰਾਵ) ੭. ਚੇਤ ਦਾ ਮਹੀਨਾ. ਦੇਖੋ, ਚੈਤ੍ਰ। ੮. ਦੇਖੋ, ਚੇਤਾਈ। ੯. ਚੇਤਣਾ ਕ੍ਰਿਯਾ ਦਾ ਅਮਰ. ਤੂੰ ਯਾਦ ਕਰ.