nan
nan
ਅ਼. [ربیس] ਰਬੀਸ. ਸੰਗ੍ਯਾ- ਗੁੱਛਾ. ਸਿੱਟਾ. "ਤਲੇ ਰੇਬੈਸਾ. ਊਪਰਿ ਸੂਲਾ." (ਆਸਾ ਕਬੀਰ) ਦੇਖੋ, ਪਹਿਲਾ ਪੂਤ.
ਸੰਗ੍ਯਾ- ਰੇੜ੍ਹ. ਢਾਹ. "ਕੁਰੀਏ ਕੁਰੀਏ ਵੈਦਿਆ! ਤਲਿ ਗਾੜਾ ਮਹ ਡੇਰ." (ਵਾਰ ਮਾਰੂ ੨. ਮਃ ੫) ਕਿਨਾਰੇ (ਕੰਢੇ) ਜਾਣ ਵਾਲਿਆ! ਬੱਲਾ ਡੂੰਘਾ ਹੈ ਅਤੇ ਜ਼ਮੀਨ ਨੂੰ ਢਾਹ ਲੱਗੀ ਹੋਈ ਹੈ। ੨. ਮਹਰੇਰੁ ਇਕੱਠਾ ਸ਼ਬਦ ਦਲਦਲ (ਜਿਲ੍ਹਣ) ਦਾ ਅਰਥ ਭੀ ਦਿੰਦਾ ਹੈ.
ਇੱਕ ਬਿਰਛ. Mimosa Leucophloea. ਇਸ ਦੇ ਫੁੱਲਾਂ ਵਿੱਚ ਵਡੀ ਸੁਗੰਧ ਹੁੰਦੀ ਹੈ. ਰੇਰੂ ਦੀ ਲੱਕੜ ਦਾ ਖੂਹ ਦਾ ਚੱਕ ਬਣਾਇਆ ਜਾਂਦਾ ਹੈ.
ਰਿਆਸਤ ਪਟਿਆਲਾ, ਤਸੀਲ ਥਾਣਾ ਪਾਇਲ ਦਾ ਪਿੰਡ ਰਾਮਪੁਰ ਹੈ, ਜੋ ਰੇਲਵੇ ਸਟੇਸ਼ਨ ਦੋਰਾਹੇ ਤੋਂ ਡੇਢ ਮੀਲ ਉੱਤਰ ਹੈ. ਇਸ ਪਿੰਡ ਤੋਂ ਪੱਛਮ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮਾਛੀਵਾੜੇ ਤੋਂ ਆਉਂਦੇ ਇੱਥੇ ਰੇਰੂ ਤੇ ਬਿਰਛ ਹੇਠ ਥੋੜਾ ਸਮਾਂ ਵਿਰਾਜੇ ਸਨ. ਗੁਰਦ੍ਵਾਰਾ ਬਣਿਆ ਹੋਇਆ ਹੈ, ਪਾਸ ਸ਼੍ਰੀ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਇੱਥੋਂ ਦੇ ਲੰਗਰ ਦਾ ਪ੍ਰਬੰਧ ਬਹੁਤ ਉੱਤਮ ਹੈ. ਗੁਰਦ੍ਵਾਰੇ ਨਾਲ ੨੦. ਵਿੱਘੇ ਦੇ ਕ਼ਰੀਬ ਜ਼ਮੀਨ ਪਿੰਡ ਵੱਲੋਂ ਹੈ. ਹਰ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ.
ਅੰ. Rail. ਸਰੀ. ਧਾਤੁ ਦੀ ਲੀਕ।#੨. ਹਿੰਦੁਸਤਾਨੀ ਵਿੱਚ ਰੇਲ (ਲੀਕ) ਤੇ ਚਲਣ ਵਾਲੀ ਗੱਡੀ ਅਤੇ ਟ੍ਰੇਨ ਦਾ ਨਾਉਂ ਭੀ ਰੇਲ ਹੈ. ਦੇਖੋ, ਰੇਲ ਗੱਡੀ ਅਤੇ ਰੇਲਵੇ.
ਅੰ. Rail. ਸਰੀ. ਧਾਤੁ ਦੀ ਲੀਕ।#੨. ਹਿੰਦੁਸਤਾਨੀ ਵਿੱਚ ਰੇਲ (ਲੀਕ) ਤੇ ਚਲਣ ਵਾਲੀ ਗੱਡੀ ਅਤੇ ਟ੍ਰੇਨ ਦਾ ਨਾਉਂ ਭੀ ਰੇਲ ਹੈ. ਦੇਖੋ, ਰੇਲ ਗੱਡੀ ਅਤੇ ਰੇਲਵੇ.
nan