Meanings of Punjabi words starting from ਕ

ਦੇਖੋ, ਕਾਗਜ. "ਬਸੁਧ ਕਾਗਦ ਬਨਰਾਜ ਕਲਮਾ." (ਆਸਾ ਛੰਤ ਮਃ ੫)


ਸਣ ਆਦਿਕ ਨੂੰ ਕੁੱਟਕੇ ਕਾਗਜ ਬਣਾਉਣ ਵਾਲਾ. ਕਾਗਜਾਂ ਦੀ ਕੁੱਟੀ ਨੂੰ ਕੁੱਟਕੇ ਕਾਗਜ ਬਣਾਉਣ ਵਾਲਾ.


ਕਾਗਜਾਂ ਕਰਕੇ. "ਤਿਨ ਹਰਿਚੰਦ ਪ੍ਰਿਥਮੀਪਤਿ ਰਾਜੈ ਕਾਗਦਿ ਕੀਮ ਨ ਪਾਈ." (ਪ੍ਰਭਾ ਅਃ ਮਃ ੧) ਜਿਸ ਦੀ ਕੀਮ (ਮਹਿਮਾ) ਕਾਗਜਾਂ ਕਰਕੇ ਨਹੀਂ ਪਾਈਦੀ. ਭਾਵ- ਤਹਿਰੀਰ ਵਿੱਚ ਪੂਰੀ ਤਰਾਂ ਨਹੀਂ ਲਿਖੀ ਜਾਂਦੀ। ੨. ਕਾਗਜ ਪੁਰ. "ਕਾਗਦਿ ਕਲਮ ਨ ਲਿਖਣਹਾਰੁ." (ਜਪੁ)


ਦੇਖੋ, ਕਾਗਜ ਅਤੇ ਕਾਗਦ. "ਕਾਗਦੁ ਲੂਣੁ ਰਹੈ ਘ੍ਰਿਤ ਸੰਗੇ." (ਰਾਮ ਮਃ ੧)


ਦੇਖੋ, ਕਾਕਭੁਸੁੰਡਿ.