Meanings of Punjabi words starting from ਗ

ਕ੍ਰਿ- ਮਨਨ. ਵਿਚਾਰਨਾ। ੨. ਯਾਦ ਕਰਨਾ. "ਪੜਣਾ ਗੁੜਣਾ ਸੰਸਾਰ ਕੀ ਕਾਰ ਹੈ." (ਵਾਰ ਸੋਰ ਮਃ ੩)


ਡਿੰਗ. ਸੰਗ੍ਯਾ- ਗੁੜ ਜੇਹੇ ਮਿੱਠੇ ਹਨ ਜਿਸ ਦੇ ਫਲ. ਪੀਲੂ ਦਾ ਬਿਰਛ. ਮਾਲ. ਵਣ.


ਸੰ. गुडाका ਸੰਗ੍ਯਾ- ਨਿਦ੍ਰਾ. ਨੀਂਦ. ਊਂਘ "ਹੋਤ ਗੁੜਾਕਾ ਤਿਨ ਤਨ ਰੋਗੂ." (ਨਾਪ੍ਰ) "ਸਵਾ ਜਾਮ ਨਿਸਿ ਤਜੀ ਗੁੜਾਕਾ." (ਨਾਪ੍ਰ)


ਸੰ. गुडाकेश. ਸੰਗ੍ਯਾ- ਅਰਜੁਨ, ਜਿਸ ਨੇ ਗੁੜਾਕਾ (ਨੀਂਦ) ਜਿੱਤ ਲਈ ਹੈ। ੨. ਸ਼ਿਵ। ੩. ਵਿ- ਸੰਘਣੇ ਕੇਸ਼ਾਂ ਵਾਲਾ.


ਦੇਖੋ, ਗੜੀਅਲ ੧.


ਦੇਖੋ, ਗੁੜ. "ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੇ." (ਆਸਾ ਮਃ ੧) "ਦਿਲਿ ਕਾਤੀ ਗੁੜੁ ਵਾਤਿ." (ਸ. ਫਰੀਦ) ਦਿਲ ਵਿੱਚ ਛੁਰੀ ਅਤੇ ਵਾਤ (ਮੂੰਹ) ਵਿੱਚ ਗੁੜ. ਦਿਲੋਂ ਖੋਟਾ, ਮੂੰਹ ਦਾ ਮਿੱਠਾ.


ਸੰ. गुडूची ਸੰਗ੍ਯਾ- ਗਿਲੋ. ਗਿਲੋਯ. ਅਮ੍ਰਿਤਾ. ਜ੍ਵਰਾਰਿ. Cocculus Cordifolius. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਇਹ ਤਾਪ, ਖਾਂਸੀ, ਪੀਲੀਆ (ਪਾਂਡੁ ਰੋਗ), ਲਹੂ ਦਾ ਵਿਕਾਰ, ਖ਼ੂਨੀ ਬਵਾਸੀਰ ਆਦਿਕ ਰੋਗਾਂ ਨੂੰ ਨਾਸ਼ ਕਰਦੀ ਹੈ.


ਸੰਗ੍ਯਾ- ਗੁੜ ਅਤੇ ਅੰਬ (ਆਮ੍ਰ) ਦਾ ਰਸ ਮਿਲਾਕੇ ਬਣਾਇਆ ਹੋਇਆ ਇੱਕ ਭੋਜਨ.