Meanings of Punjabi words starting from ਚ

ਚਿੰਤਨ ਕਰੋ. ਯਾਦ ਕਰੋ. ਸਮਰਣ ਕਰੋ.


ਵਿ- ਚੈਤ੍ਰ ਮਹੀਨੇ ਵਿੱਚ ਹੋਣ ਵਾਲਾ. ਚੇਤੀ। ੨. ਸੰਗ੍ਯਾ- ਹਰੜ. ਹਰੀਤਕੀ. ਕਿਤਨੇ ਵੈਦ੍ਯ ਉਸ ਹਰੜ ਨੂੰ ਚੇਤਕੀ ਆਖਦੇ ਹਨ, ਜਿਸ ਦੇ ਹੱਥ ਵਿੱਚ ਰੱਖਣ ਤੋਂ ਦਸਤ ਆ ਜਾਵੇ.


ਕ੍ਰਿ- ਚਿੰਤਨ ਕਰਨਾ. ਯਾਦ ਕਰਨਾ. "ਅਗੋਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ." (ਆਸਾ ਅਃ ਮਃ ੧)


ਸੰ. ਸੰਗ੍ਯਾ- ਚੈਤਨ੍ਯਰੂਪ ਆਤਮਾ. ਜੀਵਾਤਮਾ। ੨. ਪਾਰਬ੍ਰਹਮ. ਕਰਤਾਰ। ੩. ਪੁਸਕਰ ਤੀਰਥ ਦਾ ਇੱਕ ਪ੍ਰਸਿੱਧ ਪੰਡਾ, ਜੋ ਦਸ਼ਮੇਸ਼ ਦੀ ਸੇਵਾ ਵਿੱਚ ਪੁਸਕਰ ਤੇ ਹਾਜਿਰ ਹੋਇਆ ਅਤੇ ਖ਼ਾਲਸੇ ਬਾਬਤ ਪ੍ਰਸ਼ਨ ਕੀਤਾ. "ਵਿਪ੍ਰ ਵਿਣਿਕ ਤੈਂ ਆਦਿਕ ਜਾਲ। ਚਲਆਏ ਚੇਤਨ ਦਿਜ ਨਾਲ." (ਗੁਪ੍ਰਸੂ) ੪. ਵਿ- ਚੇਤਨਤਾ ਸਹਿਤ। ੫. ਹੋਸ਼ਿਯਾਰ. ਸਾਵਧਾਨ.


ਸੰਗ੍ਯਾ- ਚੇਤਨ ਦਾ ਧਰਮ. ਚੈਤਨ੍ਯਤਾ.


ਕਾਸ਼ੀ ਵਿੱਚ ਉਹ ਅਸਥਾਨ, ਜਿੱਥੇ ਕਲਗੀਧਾਰ ਦੇ ਭੇਜੇ ਸਿੰਘ, ਸੰਸਕ੍ਰਿਤ- ਵਿਦ੍ਯਾ- ਪੜ੍ਹਨ ਲਈ ਠਹਿਰੇ ਸਨ. ਇਹ ਥਾਂ ਨਿਰਮਲੇ ਸਿੰਘਾਂ ਦੇ ਕ਼ਬਜੇ ਵਿੱਚ ਹੈ. ਇਸ ਦਾ ਪੁਰਾਣਾ ਨਾਉਂ ਯਤਨਵਟੇਸ਼੍ਵਰ ਸ਼ਿਵਮੰਦਿਰ ਦੇ ਕਾਰਣ "ਯਤਨਵਟ" ਸੀ.


ਸੰ. ਸੰਗ੍ਯਾ- ਬੁੱਧਿ. ਸਮਝ. "ਚੇਤਨਾ ਹੈ, ਤਉ ਚੇਤਲੈ." (ਤਿਲੰ ਮਃ ੯) ਜੇ ਸਮਝ ਹੈ, ਤਦ ਚੇਤਲੈ। ੨. ਚੇਤਨਤਾ. "ਕਤਹੂ ਸੁਚੇਤ ਹੈ ਕੈ ਚੇਤਨਾ ਕੋ ਚਾਰ ਕੀਓ." (ਅਕਾਲ)


ਚਿੰਤਨ ਕਰਦੇ. "ਨਾਨਕ ਗੁਰੂ ਨ ਚੇਤਨੀ." (ਵਾਰ ਆਸਾ) ੨. ਚਿੰਤਨ ਕਰਨਗੇ. ਸੋਚਣਗੇ। ੩. ਦੇਖੋ, ਚੇਤਨੀਯ.