Meanings of Punjabi words starting from ਤ

ਸੰ. ਤੁਸ੍ਟਿ. ਸੰਗ੍ਯਾ- ਤ੍ਰਿਪਤਿ। ੨. ਪ੍ਰਸੰਨਤਾ। ੩. ਕ੍ਰਿ. ਵਿ- ਤੁਸ੍ਟ ਹੋਕੇ. ਪ੍ਰਸੰਨ ਹੋਕਰ.


ਸੰ. तुड्. ਧਾ- ਕੁੱਟਣਾ, ਤਾੜਨਾ.


ਸੰ. ਕੁਣਿ ਅਤੇ ਤੁਣਿ. ਸੰਗ੍ਯਾ- ਇੱਕ ਪਹਾੜੀ ਬਿਰਛ, ਜੋ ਮੈਦਾਨ ਵਿੱਚ ਭੀ ਹੁੰਦਾ ਹੈ. ਇਸ ਦੇ ਨਿੰਮ ਜੇਹੇ ਪੱਤੇ ਅਤੇ ਆਕਾਰ ਭੀ ਨਿੰਮ ਜੇਡਾ ਹੁੰਦਾ ਹੈ. ਇਸ ਦੇ ਫੁੱਲਾਂ ਤੋਂ ਬਸੰਤੀ ਰੰਗ ਬਣਦਾ ਹੈ. ਲਕੜੀ ਆਲਮਾਰੀ, ਮੇਜ਼, ਕੁਰਸੀ ਆਦਿ ਲਈ ਵਰਤੀਦੀ ਹੈ. L. Cedrela Toona.


ਕ੍ਰਿ- ਖਿੱਚਣਾ. ਝਟਕਾ ਮਾਰਕੇ ਤਾਣਨਾ। ੨. ਦੇਖੋ, ਤਉਕਨਾ.