ਦੇਖੋ, ਬਾਰਹ ਬੰਨੀ.
ਦੇਖੋ, ਬਾਲਕ। ੨. ਅੰ. Barrack. ਫੌਜੀਆਂ ਦੀ ਕੋਠੜੀਆਂ ਦੀ ਕਤਾਰ.
ਫ਼ਾ. [بارگاہ] ਸੰਗ੍ਯਾ- ਦੀਵਾਨਖ਼ਾਨਹ। ੭. ਕਚਹਰੀਘਰ.
ਫ਼ਾ. [بارگی] ਸੰਗ੍ਯਾ- ਘੋੜਾ। ੨. ਤਾਕਤ. ਮਲ। ੩. ਵੇਸ਼੍ਯਾ. ਕੰਚਨੀ.
ਫ਼ਾ. [بارگیِر] ਸੰਗ੍ਯਾ- ਘੋੜਾ ਰੱਖਣ ਵਾਲਾ. ਘੋੜੇ ਦਾ ਸਾਈਸ। ੨. ਉਹ ਸਵਾਰ, ਜੋ ਕਿਸੇ ਦੂਜੇ ਦੇ ਥਾਂ ਕੰਮ ਕਰਦਾ ਹੋਵੇ. ਪੁਰਾਣੇ ਜ਼ਮਾਨੇ ਵਿੱਚ ਵੱਡੇ ਰਈਸ ਆਪਣੇ ਮਾਤਹਿਤ ਸਰਦਾਰਾਂ ਤੋਂ ਜੋ ਸਵਾਰ ਸੇਵਾ ਲਈ ਲੈਂਦੇ ਸਨ ਉਨ੍ਹਾਂ ਦੀ "ਬਾਰਗੀਰ" ਸੰਗ੍ਯਾ ਸੀ। ੩. ਭਾਰ ਢੋਣ ਵਾਲਾ ਕੁਲੀ ਜਾਂ ਪਸ਼ੂ.
ਦੇਖੋ, ਬਾਰਿਜ.
ਗੁਰਦਾਸਪੁਰ ਦੇ ਜਿਲੇ, ਪਠਾਨਕੋਟ ਦੇ ਥਾਣੇ ਵਿਚ ਡੇਰਾ ਬਾਬਾ ਨਾਨਕ ਤੋਂ ੧੯. ਕੋਹ ਉੱਤਰ ਪੂਰਵ ਇੱਕ ਪਿੰਡ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਵਡੇ ਸਪੁਤ੍ਰ ਬਾਬਾ ਸ਼੍ਰੀ ਚੰਦ ਜੀ ਨਿਵਾਸ ਕਰਦੇ ਸਨ. ਇੱਥੇ ਪੰਜਵੇਂ ਅਤੇ ਛੀਵੇਂ ਸਤਿਗੁਰੂ ਦਾ ਭੀ ਬਾਵਲੀਸਾਹਿਬ ਨਾਮਕ ਇੱਕੋ ਗੁਰਦ੍ਵਾਰਾ ਹੈ. ਬਾਬਾ ਸ਼੍ਰੀਚੰਦ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਵਡਾ ਸੁਪੁਤ੍ਰ ਬਾਬਾ ਗੁਰਦਿੱਤਾ ਜੀ ਇਸੇ ਥਾਂ ਅਰਪਣ ਕੀਤਾ ਸੀ. ਦੇਖੋ, ਉਦਾਸੀ।#ਬਾਬਾ ਸ਼੍ਰੀਚੰਦ ਜੀ ਦੇ ਅਸਥਾਨ ਨਾਲ ੫੦ ਘੁਮਾਉਂ ਜਮੀਨ ਸਿੱਖਰਾਜ ਸਮੇਂ ਦੀ ਹੈ. ਪੁਜਾਰੀ ਉਦਾਸੀ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ.#ਬਾਵਲੀ ਸਾਹਿਬ (ਜੋ ਤਾਲ ਦੀ ਸ਼ਕਲ ਦੀ ਹੈ), ਉਸ ਪਾਸ ਗੁਰੂ ਅਰਜਨਦੇਵ ਜੀ ਦੀ ਯਾਦਗਾਰ ਵਿੱਚ ਪੱਕਾ ਦਮਦਮਾ ਬਣਿਆ ਹੋਇਆ ਹੈ, ਜਿਸ ਨਾਲ ਛੀ ਘੁਮਾਉਂ ਦਾ ਬਾਗ ਹੈ. ਪੁਜਾਰੀ ਸਿੰਘ ਹੈ.#ਰੇਲਵੇ ਸਟੇਸ਼ਨ ਸਰਨਾ ਤੋਂ ਬਾਰਠ ਤਿੰਨ ਮੀਲ ਉੱਤਰ ਪੱਛਮ ਹੈ.
ਸੰ. ਵਾਰਣ. ਸੰਗ੍ਯਾ- ਰੋਕਣ (ਵਰਜਣ) ਦੀ ਕ੍ਰਿਯਾ। ੨. ਕਵਚ. ਸੰਜੋਆ. ਬਕਤਰ। ੩. ਹਾਥੀ। ੪. ਦੇਖੋ, ਛੱਪਯ ਦਾ ਰੂਪ ੧੩. ਗੁਰੁਛੰਦਦਿਵਾਕਰ ਵਿੱਚ.
ਸੰਗ੍ਯਾ- ਵਾਰਣ (ਹਾਥੀਆਂ) ਦਾ ਇੰਦ੍ਰ. ਗਜਰਾਜ. ਐਰਾਵਤ.
nan
ਸੰਗ੍ਯਾ- ਵਾਰਣ (ਹਾਥੀ) ਦਾ ਵੈਰੀ ਸ਼ੇਰ. (ਸਨਾਮਾ) ੨. ਹਾਥੀ ਦਾ ਵੈਰੀ ਤੀਰ. (ਸਨਾਮਾ)
ਸੰਗ੍ਯਾ- ਵਾਰਣ (ਹਾਥੀਆਂ) ਦੀ ਸੈਨਾ. ਗਜਸੇਨਾ. (ਸਨਾਮਾ) ੨. ਦੇਖੋ, ਬਾਰੁਣੀ। ੩. ਵਿ- ਵਾਰਣ (ਹਟਾਉਣ) ਵਾਲੀ. "ਬਾਰਣੀ ਸਰਬ ਸਸਤ਼." (ਚੰਡੀ ੨)