Meanings of Punjabi words starting from ਰ

Railway Carriage । ੨. ਗੱਡੀਆਂ ਦੀ ਕਤਾਰ (train)


ਕ੍ਰਿ- ਧਕੇਲਣਾ. ਰੁਲਾਉਣਾ. ਵਹਾਉਣਾ. ਰੁੜ੍ਹਾਉਣਾ.


ਧਕੇਲਣ ਅਤੇ ਹੱਕਣ ਦੀ ਕ੍ਰਿਯਾ. "ਸੱਟਾ ਸੱਟ ਸੇਲੇ ਭਈ ਰੇਲ ਪੇਲਾ." (ਗੁਪ੍ਰਸੂ)


ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ.


ਰਾਜਪੂਤਾਂ ਦੀ ਇੱਕ ਜਾਤਿ. "ਰਾਜਪੂਤ ਰੇਵਤ ਵੀਚਾਰੀ." (ਭਾਗੁ) ਰਾਵਤ ਭੀ ਇਸੇ ਜਾਤਿ ਦਾ ਨਾਮ ਹੈ। ੨. ਆਨੰਰ੍‍ਤ ਦਾ ਪੁਤ੍ਰ, ਰੇਵਤੀ ਦਾ ਪਿਤਾ. ਦੇਖੋ, ਰੇਵਤੀ. "ਰੇਵਤ ਭੂਪ ਇਕ ਹਲੀ ਪਾਇ ਗਹੇਆਨ ×× ਰੇਵਤੀ ਮਮ ਕਨ੍ਯਾ ਕੋ ਨਾਮ." (ਕ੍ਰਿਸਨਾਵ)#੩. ਸੰ. ਨਿੰਬੂ. ਨੇਂਬੂ। ੪. ਅੰਬਲਤਾਸ ਦਾ ਬਿਰਛ.


ਸੰ. ਕਬੂਤਰ. ਕਪੋਤ. ਪਾਰਾਵਤ.


ਰੇਵਤ (ਕੁਕੁਦਮਿਨ੍‌) ਰਾਜਾ ਦੀ ਪੁਤ੍ਰੀ ਅਤੇ ਬਲਰਾਮ ਦੀ ਇਸਤ੍ਰੀ. ਵਿਸਨੁਪੁਰਾਣ ਅੰਸ਼ ੪. ਅਃ ੧. ਵਿੱਚ ਲਿਖਿਆ ਹੈ ਕਿ ਇਹ ਇਤਨੀ ਸੁੰਦਰ ਸੀ ਕਿ ਇਸ ਦੇ ਪਿਤਾ ਨੇ ਇਸ ਲਾਇਕ ਕੋਈ ਭੀ ਪਤਿ ਨਾ ਦੇਖਕੇ ਬ੍ਰਹਮਾ ਕੋਲੋਂ ਜਾ ਪੁੱਛਿਆ ਕਿ ਕੋਈ ਉੱਤਮ ਵਰ ਦੱਸੋ. ਬ੍ਰਹਮਾ ਰਾਗ ਸੁਣਨ ਵਿੱਚ ਅਜੇਹਾ ਮਸਤ ਸੀ ਕਿ ਕਈ ਯੁਗ ਗੰਧਰਵਾਂ ਦਾ ਗਾਉਣਾ ਸੁਣਨ ਵਿੱਚ ਵਿਤਾ ਦਿੱਤੇ ਅਰ ਰੇਵਤ ਨੂੰ ਕੋਈ ਉੱਤਰ ਨਾ ਦਿੱਤਾ. ਜਦ ਰਾਗ ਰੰਗ ਸਮਾਪਤ ਹੋਇਆ ਤਾਂ ਰੇਵਤ ਨੂੰ ਆਖਿਆ ਕਿ ਰੇਵਤੀ ਦਾ ਵਿਆਹ ਕ੍ਰਿਸਨ ਜੀ ਦੇ ਵਡੇ ਭਾਈ ਬਲਰਾਮ ਨਾਲ ਕਰਦੇ. ਜਦ ਕਈ ਯੁਗਾਂ ਪਿੱਛੋਂ ਰੇਵਤ ਮੁੜ ਪ੍ਰਿਥਿਵੀ ਤੇ ਆਇਆ, ਤਾਂ ਕੀ ਵੇਖਦਾ ਹੈ ਕਿ ਲੋਕ ਕੱਦ ਵਿੱਚ ਛੋਟੇ ਹੋ ਗਏ ਹਨ, ਬਲਹੀਨ ਅਤੇ ਮਲੀਨ ਬੁੱਧਿ ਹਨ, ਪਰ ਬ੍ਰਹਮਾ ਦੀ ਆਗ੍ਯਾ ਸਿਰ ਤੇ ਰੱਖਕੇ ਇਹ ਬਲਰਾਮ ਦੇ ਪਾਸ ਗਿਆ ਅਤੇ ਰੇਵਤੀ ਦਾ ਵਿਆਹ ਉਸ ਨਾਲ ਕਰ ਦਿੱਤਾ. ਬਲਰਾਮ ਨੇ ਰੇਵਤੀ ਨੂੰ ਆਪਣੇ ਨਾਲੋਂ ਬਹੁਤ ਲੰਮੀ ਦੇਖਕੇ, ਉਸ ਦੇ ਮੋਢੇ ਪੁਰ ਹਲ ਰੱਖਕੇ ਇੰਨਾ ਦਬਾਇਆ ਕਿ ਆਪਣੇ ਕੱਦ ਦੇ ਮੇਚ ਦੀ ਕਰ ਲਈ.#ਜਬ ਪਿਯ ਤਿਯ ਕੀ ਓਰ ਨਿਹਾਰ੍ਯੋ,#ਛੋਟੇ ਹਮ, ਇਹ ਬਡੀ ਵਿਚਾਰ੍ਯੋ,#ਤਿਹ ਕੇ ਲੈ ਹਲ ਕੰਧਹਿ ਧਰ੍ਯੋ,#ਮਨਭਾਵਤ ਤਾਂਕੋ ਤਨੁ ਕਰ੍ਯੋ, (ਕ੍ਰਿਸਨਾਵ)#੨. ਸਤਾਈਸਵਾਂ ਨਕ੍ਸ਼੍‍ਤ੍ਰ, ਜੋ ੩੨ ਤਾਰਿਆਂ ਦਾ ਹੈ। ੩. ਦੁਰਗਾ। ੪. ਗਊ.