Meanings of Punjabi words starting from ਕ

ਸੰਗ੍ਯਾ- ਕਾਗਜ."ਕਾਗਰ ਨਾਵ ਲੰਘਹਿ ਕਤ ਸਾਗਰੁ?" (ਮਲਾ ਮਃ ੫) "ਦੁਯਾ ਕਾਗਲੁ ਚਿਤਿ ਨ ਜਾਣਦਾ." (ਸ੍ਰੀ ਮਃ ੫. ਪੈਪਾਇ) ਗੁਰੁਬਾਣੀ ਵਿੱਚ ਇਹ ਸ਼ਬਦ ਕਾਗਜ ਦਾ ਅਰਥ ਰਖਦੇ ਹਨ, ਪਰੰਤੂ ਪ੍ਰਕਰਣ ਅਨੁਸਾਰ ਹੋਰ ਅਰਥ ਭੀ ਹੈ, ਯਥਾ- "ਜਨਮ ਜਨਮ ਕੇ ਕਾਟੇ ਕਾਗਰ." (ਆਸਾ ਰਵਿਦਾਸ) ਇਸ ਥਾਂ ਬਹੀ ਖਾਤੇ ਤੋਂ ਭਾਵ ਹੈ. "ਕਢਿ ਕਾਗਲੁ ਦਸੇ ਰਾਹ." (ਵਾਰ ਆਸਾ) ਇਸ ਥਾਂ ਪੰਚਾਂਗਪਤ੍ਰ (ਤਿਥਿਪਤ੍ਰਾ) ਅਰਥ ਹੈ.


ਸੰਗੀਤਛੰਦਾਂ ਵਿੱਚ ਇਹ ਪਦ ਵਰਤੇ ਹਨ, ਜੋ ਮ੍ਰਿਦੰਗ ਦੇ ਬੋਲ ਹਨ, ਅਤੇ ਇਨ੍ਹਾਂ ਵਿੱਚ ਵਰਣਮੈਤ੍ਰੀ ਅਨੁਪ੍ਰਾਸ ਹੈ. ਯਥਾ- "ਕਾਗੜਦੀ ਕੁਪ੍ਯੋ ਕਪਿ ਕਟਕ." (ਰਾਮਾਵ) ਦੇਖੋ, ਸੰਗੀਤਛੰਦ.


ਕਾਕ- ਈਸ਼. ਦੇਖੋ, ਕਾਕਭੁਸੁੰਡਿ.


ਸੰ. ਸੰਗ੍ਯਾ- ਕੰਚ. ਕੱਚ ਕਚ੍‌ ਧਾਤੁ ਦਾ ਅਰਥ ਚਮਕਨਾ ਹੈ. "ਕਾਚ ਬਿਹਾਝਨ ਕੰਚਨ ਛਾਡਨ." (ਬਿਲਾ ਮਃ ੫) ੨. ਮੋਮ। ੩. ਲਾਖ। ੪. ਵਿ- ਕੱਚਾ. ਅਪਕ੍ਵ. "ਕਾਚ ਗਗਰੀਆ ਅੰਭ ਮਝਰੀਆ." (ਆਸਾ ਮਃ ੫) ੫. ਵਿ- ਕੱਚਾ. ਨਾਪਾਇਦਾਰ. "ਕਾਚ ਕੋਟੰ ਰਚੰਤਿ ਤੋਯੰ." (ਸਹਸ ਮਃ ੫)


ਵਿ- ਕੱਚੇ ਕੰਮ ਕਰਨ ਵਾਲਾ. ਪਾਖੰਡੀ. ਦਿਖਾਵੇ ਦੇ ਕਰਮ ਕਰਨ ਵਾਲਾ. "ਕਾਚਕਰਮਿ ਨ ਜਾਤ ਸਹੀ." (ਸਾਰ ਮਃ ੫. ਪੜਤਾਲ) ਪਾਖੰਡੀ ਤੋਂ ਮਾਇਆ ਦੀ ਪ੍ਰਬਲਤਾ ਸਹਾਰੀ ਨਹੀਂ ਜਾਂਦੀ.


ਮਕੋ. ਮਕੋਯ. ਗਿੱਦੜਦਾਖ.


ਵਿ- ਕੱਚਾ. ਅਪਕ੍ਵ. ਜੋ ਪੱਕਿਆ ਨਹੀਂ. ਜਿਵੇਂ ਕੱਚਾ ਫਲ ਅਤੇ ਮਿੱਟੀ ਦਾ ਕੱਚਾ ਭਾਂਡਾ. "ਕਾਚੈ ਕਰਵੈ ਰਹੈ ਨ ਪਾਨੀ." (ਸੂਹੀ ਕਬੀਰ) ਕੱਚਾ ਘੜਾ ਇਸ ਥਾਂ ਸਰੀਰ ਹੈ, ਪਾਣੀ ਪ੍ਰਾਣ ਹਨ। ੨. ਸ਼੍ਰੱਧਾਹੀਨ. ਜਿਸ ਨੂੰ ਭਰੋਸਾ ਨਹੀਂ. "ਮੁਕਤਿ ਭੇਦ ਕਿਆ ਜਾਣੈ ਕਾਚਾ?" (ਗਉ ਅਃ ਮਃ ੧) "ਕਹਿਦੇ ਕਚੇ ਸੁਣਦੇ ਕਚੇ" (ਅਨੰਦੁ) ੩. ਅਗ੍ਯਾਨੀ, ਜੋ ਗ੍ਯਾਨ ਅਤੇ ਅ਼ਮਲ ਵਿੱਚ ਪੱਕਾ ਨਹੀਂ. "ਕਾਚੇ ਗੁਰੁ ਤੇ ਮੁਕਤ ਨ ਹੂਆ." (ਓਅੰਕਾਰ) ੪. ਕਪਟੀ. ਛਲੀਆ, ਜਿਸ ਦੀ ਬਾਤ ਪੱਕੀ ਨਹੀਂ. "ਜਿਨਿ ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ." (ਆਸਾ ਫਰੀਦ) ੫. ਬਿਨਸਨਹਾਰ, ਜੋ ਇਸਥਿਤ ਨਹੀਂ. "ਕਾਚਾ ਧਨੁ ਸੰਚਹਿ ਮੂਰਖ ਗਾਵਾਰ." (ਧਨਾ ਮਃ ੫) ੬. ਡਿੰਗ. ਕਾਇਰ. ਭੀਰੁ. ਡਰਪੋਕ.


ਕੱਚੀ. ਦੇਖੋ, ਕਾਚਾ.