Meanings of Punjabi words starting from ਚ

ਸੰ. ਵਿ- ਜਾਣਨ ਯੋਗ੍ਯ। ੨. ਯਾਦ ਕਰਨ ਲਾਇਕ਼.


ਦੇਖੋ, ਚੈਤ੍ਰ.


ਵਿ- ਚਿਤਵਿਆ. ਚਿੰਤਨ ਕੀਤਾ. "ਮਰਣ ਭਇਆ ਤਬ ਚੇਤਵਿਆ." (ਆਸਾ ਪਟੀ ਮਃ ੧)


ਸੰਗ੍ਯਾ- ਚਿੰਤਨ ਦਾ ਭਾਵ. "ਚੇਤਾ ਵਤ੍ਰ." (ਵਾਰ ਰਾਮ ੧. ਮਃ ੧. ) ਕਰਤਾਰ ਦਾ ਯਾਦ ਕਰਨਾ, ਜਮੀਨ ਦੀ ਵਤ੍ਰ ਹੈ. "ਗਗਨਮੰਡਲ ਮਹਿ ਰਾਖੈ ਚੇਤਾ." (ਰਤਨਮਾਲਾ ਬੰਨੋ) ਦਿਮਾਗ ਵਿੱਚ ਵਾਹਿਗੁਰੂ ਦਾ ਧਿਆਨ ਰਖਦਾ ਹੈ. "ਦਾਸ ਜਾਨ ਚਿਤ ਚੇਤੇ ਕਰੀਐ." (ਨਾਪ੍ਰ)


ਯਾਦ ਕਰਾਇਆ. ਚਿੰਤਨ ਕਰਾਇਆ। ੨. ਚੇਤੇ ਆਇਆ. ਦਿਲ ਵਿੱਚ ਫੁਰਿਆ.


ਸੰਗ੍ਯਾ- ਚੇਤਨਤਾ। ੨. ਦਾਨਾਈ. ਸਮਝ. "ਚੇਤਾਈ, ਤਾ ਚੇਤ." (ਗਉ ਵਾਰ ੨. ਮਃ ੫) ਜੇ ਅ਼ਕ਼ਲ ਹੈ, ਤਾਂ ਚੇਤ (ਚਿੰਤਨਕਰ).