Meanings of Punjabi words starting from ਜ

ਜੁੜੀ. ਇਕੱਠੀ ਹੋਈ. "ਇਨ ਰੀਤਿ ਬਿਲੋਕ ਬਰਾਤ ਜੁਡਾਨੀ." (ਨਾਪ੍ਰ) ੨. ਸ਼ੀਤਲ ਹੋਈ. ਠੰਢੀ ਹੋਈ.


ਵਿ- ਯੁਕ੍ਤ. ਮਿਲਿਆ ਹੋਇਆ। ੨. ਯੁਤ. ਸ਼ਾਮਿਲ. ਸਾਥ.


ਜੁੜਿਆ ਹੋਇਆ. ਯੁਕ੍ਤ. ਦੇਖੋ, ਬਿੰਨ.


ਯੁਕ੍ਤਹੋਇਆ. ਜੁੜਿਆ। ੨. ਦੇਖੋ, ਜੁੱਤਾ.


ਦੇਖੋ, ਜੁਤਾ। ੨. ਜੂਤਾ. ਜੋੜਾ. ਪਾਪੋਸ਼. "ਕਾਢ ਚਰਨ ਤੇ ਮਾਰ੍ਯੋ ਜੁੱਤਾ." (ਗੁਪ੍ਰਸੂ)