ਵਿ- ਵਾਰਣ (ਹਾਥੀਆਂ) ਦਾ ਈਸ਼ (ਰਾਜਾ) ੨. ਸੰਗ੍ਯਾ- ਐਰਾਵਤ. (ਸਨਾਮਾ)
ਸੰਗ੍ਯਾ- ਵਾਰਣ (ਹਾਥੀਆਂ) ਦੀ ਸੈਨਾ ਦੀ ਵੈਰਣ, ਤੋਪ, ਬੰਦੂਕ, (ਸਨਾਮਾ)
ਸੰਗ੍ਯਾ- ਵਾਰਣ- ਈਸ਼. ਐਰਾਵਤ. "ਮਨੋ ਬਾਰਣੇਸੰ ਚੜੋ ਇੰਦ੍ਰ ਲਾਜੈਂ." (ਚਰਿਤ੍ਰ ੪੦੫)
ਦੇਖੋ, ਬਾਰਨੈ.
ਦੇਖੋ, ਬਾਰਿਤਰੰਗ.
ਦੇਖੋ, ਵਾਰਤਾ. "ਕਥਾ ਬਾਰਤਾ ਕਹਤੇ." (ਆਸਾ ਕਬੀਰ)
ਸੰਗ੍ਯਾ- ਵਾਰਿ- ਦ. ਮੇਘ. ਦੇਖੋ, ਵਾਰਿਦ. "ਬਾਰਦ ਜ੍ਯੋਂ ਬਰਸਤ ਰਹੈ ਜਸ ਅੰਕੁਰ ਜਿਹ ਹੋਇ। ਬਾਰਦ ਸੋ ਬਾਰਦ ਨਹੀਂ ਤਾਹਿ ਬਤਾਵਹੁ ਕੋਈ." (ਸਨਾਮਾ) ਮੇਘ ਦੀ ਤਰਾਂ ਵਰਖਾ ਕਰਦਾ ਹੈ, ਜਿਸ ਤੋਂ ਯਸ਼ਰੂਪ ਅੰਕੁਰ (ਡੰਘੂਰ) ਪੈਦਾ ਹੁੰਦਾ ਹੈ. ਰਦ (ਦੰਦਾਂ) ਸਹਿਤ ਹੈ ਅਤੇ ਬਾਰਿਦ (ਸੀਤਲ) ਨਹੀਂ, ਦੱਸੋ ਕੀ ਹੈ? ਉੱਤਰ- ਤੀਰ। ੨. ਅ਼. [بارِد] ਬਾਰਿਦ. ਸੀਤਲ. ਠੰਢਾ। ੩. ਬਾਰਦ. ਬਰਸਦਾ ਹੈ.
ਦੇਖੋ, ਬਾਰਿਦਨਾਦ.
nan
ਸੰਗ੍ਯਾ- ਬਰਦ (ਬੈਲ) ਵਾਲਾ, ਸ਼ਿਵ, ਬੈਲ ਦਾ ਸਵਾਰ ਮਹਾਦੇਵ, "ਬਾਰਦੀ ਡੰਕ ਡੌਰੂ ਬਜਾਏ." (ਚੰਡੀ ੨)
ਦੇਖੋ, ਬਾਰਿਧ.
ਦੇਖੋ, ਬਾਰਿਧਨੀ.