Meanings of Punjabi words starting from ਮ

ਮਦ ਕਰਕੇ. ਨਸ਼ੇ ਨਾਲ. "ਮਾਇਆ ਮਾਦਿ ਸੋਇਓ." (ਆਸਾ ਪੜਤਾਲ ਮਃ ੫) ੨. ਦੇਖੋ, ਮਦ੍ਯ.


ਮਦ ਸਹਿਤ ਹੋਏ. ਮਤਵਾਲੇ ਹੋਏ. "ਮਹਾਂ ਮੱਦ ਮਾਦੇ." (ਵਿਚਿਤ੍ਰ)


ਬੈਰਾੜ ਮਾਦੋਕੇ ਦੇਖੋ, ਗੁਰੂਸਰ ਨੰਃ ੮


ਮਦ੍ਰ ਦੇਸ਼ ਦੇ ਰਾਜਾ ਭਦ੍ਰਰਾਜ ਦੀ ਪੁਤ੍ਰੀ, ਜੋ ਪਾਂਡੁ ਦੀ ਇਸਤ੍ਰੀ ਸੀ. ਇਸ ਦੇ ਉਦਰ ਤੋਂ ਅਸ਼੍ਵਿਨੀਕੁਮਾਰ ਦੇਵਤਿਆਂ ਦੇ ਸੰਯੋਗ ਦ੍ਵਾਰਾ ਨਕੁਲ ਅਤੇ ਸਹਦੇਵ ਜੌੜੇ ਪੁਤ੍ਰ ਜਨਮੇ. ਇਹ ਆਪਣੇ ਪਤਿ ਪਾਂਡੁ ਨਾਲ ਸਤੀ ਹੋਈ ਸੀ.


ਮਾਦ੍ਰੀ ਦਾ ਪੁਤ੍ਰ ਨਕੁਲ ਅਤੇ ਸਹਦੇਵ.


ਸੰਗ੍ਯਾ- ਮਾਦ੍ਰੀ ਦਾ ਪੁਤ੍ਰ ਨਕੁਲ, ਉਸ ਦਾ ਵਡਾ ਭਾਈ ਯੁਧਿਸ੍ਟਿਰ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਸੂਤ (ਰਥਵਾਹੀ) ਸ਼੍ਰੀ ਕ੍ਰਿਸਨ, ਉਸ ਦਾ ਵੈਰੀ, ਤੀਰ. (ਸਨਾਮਾ)


ਮਾਯਾ ਦਾ ਧਵ (ਪਤਿ) ਪਾਰਬ੍ਰਹਮ. ਕਰਤਾਰ. "ਮੇਰੇ ਮਾਧਉ ਜੀ! ਸਤਸੰਗਤਿ ਮਿਲੇ ਸੁ ਤਰਿਆ." (ਸੋਦਰੁ) "ਮਲਿਨ ਭਈ ਮਤਿ, ਮਾਧਵਾ!" (ਗਉ ਰਵਿਦਾਸ) ੨. ਮਧੁ ਨਾਮਕ ਯਦੁਵੰਸ਼ੀ ਰਾਜਾ ਦੀ ਕੁਲ ਵਿੱਚ ਹੋਣ ਵਾਲਾ ਕ੍ਰਿਸਨਦੇਵ। ੩. ਮਧੁ (ਵਸੰਤ) ਦਾ ਮਹੀਨਾ. ਵੈਸ਼ਾਖ. "ਜਿਸ ਦਿਨ ਮਾਧਵ ਕੀ ਸੰਕ੍ਰਾਂਤਿ." (ਗੁਪ੍ਰਸੂ) ੪. ਬਸੰਤ ਰੁੱਤ। ੫. ਮਹੂਆ. ਮਧੂਕ। ੬. ਭੌਰਾ. ਭ੍ਰਮਰ. "ਮਾਧਵ ਭਵਰ ਔ ਅਟੇਰੂ ਕੋ ਕਨ੍ਹੈਯਾ ਨਾਮ." (ਅਕਾਲ) ੭. ਮਧੁ (ਸ਼ਹਦ) ਦਾ ਬਣਿਆ ਹੋਇਆ ਪਦਾਰਥ। ੮. ਮਾਧਵਾਨਲ ਦਾ ਸੰਖੇਪ ਨਾਮ. "ਮਾਧਵ ਤੋਨ ਸਭਾ ਮਹਿ ਆਯੋ." (ਚਰਿਤ੍ਰ ੯੧) ੯. ਦੇਖੋ, ਮਾਧਵਾਚਾਰਯ.; ਮਧ੍ਵਾਚਾਰਯ ਵੈਸਨਵ ਦਾ ਚਲਾਇਆ ਮਤ. ਦੇਖੋ, ਬੈਸਨਵ (ਅ). ਮਾਧ੍ਵਲੋਕਾਂ ਦਾ ਸ਼ਾਸਤ੍ਰ "ਪੂਰਣ- ਪ੍ਰਗਯਦਰ੍‍ਸ਼ਨ" ਹੈ। ੨. ਮਹੂਏ ਦੀ ਸ਼ਰਾਬ। ੩. ਸ਼ਹਦ ਤੋਂ ਬਣਿਆ ਪਦਾਰਥ.


ਮਾਧੋਦਾਸ. ਦੇਖੋ, ਬੰਦਾਬਹਾਦੁਰ.


ਮਾਧਵਾਨਲ. ਕਾਮਕੰਦਲਾ ਦਾ ਪ੍ਰੇਮੀ. ਸੰਗੀਤਵਿਦ੍ਯਾ ਦਾ ਪੰਡਿਤ ਇੱਕ ਬ੍ਰਾਹਮਣ. "ਗੋਬਿੰਦਚੰਦ ਨਰੇਸ ਕੋ ਮਾਧਵਨਲ ਨਿਜ ਮੀਤ." (ਚਰਿਤ੍ਰ ੯੧)


ਮਾਧਵ- ਆਚਾਰ੍‍ਯ. ਇੱਕ ਪ੍ਰਸਿੱਧ ਵਿਦ੍ਵਾਨ, ਜੋ ਮਹਾਲਕ੍ਸ਼੍‍ਮੀ ਦੇ ਪੇਟੋਂ ਵਿਸ਼੍ਵੇਸ਼੍ਹਰ ਦਾ ਪੁਤ੍ਰ ਸੀ. ਇਹ ਤੁਲੁਵਾ ਦੇ ਰਹਿਣ ਵਾਲਾ, ਅਤੇ ਈਸਵੀ ਚੌਦਵੀਂ. ਸਦੀ ਵਿੱਚ ਵਿਜਯ ਨਗਰ ਦੇ ਰਾਜਾ ਦਾ ਮੰਤ੍ਰੀ ਸੀ. ਇਹ ਸਾਯਣਾਚਾਰਯ ਦਾ, (ਜਿਸ ਨੇ ਵੇਦਾਂ ਦਾ ਭਾਸ਼੍ਯ ਲਿਖਿਆ ਹੈ) ਭਾਈ ਸੀ. ਕਹਿਂਦੇ ਹਨ ਕਿ ਮਾਧਵ ਨੇ ਭੀ ਇਸ ਵਿੱਚ ਉਸ ਨੂੰ ਮਦਦ ਦਿੱਤੀ ਸੀ. ਵਿਲਸਨ ਲਿਖਦਾ ਹੈ ਕਿ ਇਹ ਦੋਵੇਂ ਭਾਈ ਵਡੇ ਵਿਦ੍ਵਾਨ ਸਨ ਅਤੇ ਇਨ੍ਹਾਂ ਨੇ ਹੋਰ ਭੀ ਕਈ ਪੁਸ੍ਤਕਾਂ ਰਚੀਆਂ ਹਨ, ਜੋ ਵਿਦ੍ਵਾਨਾਂ ਲਈ ਵਡੀਆਂ ਲਾਭਦਾਇਕ ਹਨ, ਜੋ ਵਿਦ੍ਵਨਾਂ ਲਈ ਵਡੀਆਂ ਲਾਭਦਾਇਕ ਹਨ. ਮਾਧਵ ਵਿਸਨੁਪੂਜਕ ਅਤੇ ਦ੍ਵੈਤਵਾਦੀ ਸੀ. ਮਾਧਵਾਚਾਰਯ ਦੀ ਗੱਦੀ ਉਡਪੀ ਨਗਰ (ਜਿਲਾ ਕਨਾਰਾ) ਦੱਖਣ ਵਿੱਚ ਹੈ। ੨. ਮਧ੍ਵਾਚਾਰਯ ਇਸ ਤੋਂ ਭਿੰਨ ਹੈ. ਦੇਖੋ, ਬੈਸਨਵ (ਅ)