Meanings of Punjabi words starting from ਅ

ਅਸਪ (ਘੋੜੇ) ਦਾ ਬਹੁ ਵਚਨ.


ਵਿ- ਅਸਪ (ਘੋੜਾ) ਰੱਖਣ ਵਾਲਾ। ੨. ਸੰਗ੍ਯਾ- ਘੁੜਸਵਾਰ.


ਸੰ, अस्पृह. ਵਿ- ਸ੍‍‌ਪ੍ਰਿਹਾ (ਲਾਲਚ) ਬਿਨਾ. ਨਿਰਲੋਭ। ੨. ਇੱਛਾ ਬਿਨਾ.


ਵਿ- ਜੋ ਫਲ ਸਹਿਤ ਨਹੀਂ. ਨਿਸਫਲ।#੨. ਨਿਕੰਮਾ। ੩. ਜਿਸ ਦਾ ਨਤੀਜਾ ਕੁਝ ਨਾ ਹੋਵੇ.


ਸੰ. ਸ੍‍ਫੁਰਿਤ. ਵਿ- ਫੁਰਿਆ. ਖਿਆਲ ਵਿੱਚ ਆਇਆ। ੨. ਚੰਚਲ. ਚਲਾਇਮਾਨ। ੩. ਪਰਗਟ ਹੋਇਆ। ੪. ਅ- ਸ੍‍ਫੁਰਿਤ. ਜੋ ਗਿਆਨ ਵਿੱਚ ਨਹੀਂ ਆਇਆ.


ਸੰ. ਆਫੁਟ. ਵਿ- ਜੋ ਸਪਸ੍ਟ ਨਹੀਂ. ਅਪ੍ਰਸਿੱਧ। ੨. ਫੁਟਕਲ. ਪ੍ਰਸੰਗ ਰਹਿਤ. ਬਿਨਾ ਸਿਲਿਸਿਲੇ. ਦੇਖੋ, ਦਸਮ ਗ੍ਰੰਥ ਵਿੱਚ "ਅਸਫੋਟਕ ਕਬਿੱਤ."


ਫ਼ਾ. [اسفندیار] ਫ਼ਾਰਸ ਦੇ ਬਾਦਸ਼ਾਹ ਗੁਸਤਾਸਪ ਦਾ ਪੁਤ੍ਰ, ਜੋ ਵਡਾ ਬਹਾਦੁਰ ਸੀ. ਇਹ ਆਪਣੇ ਪਿਤਾ ਦੇ ਹੁਕਮ ਅਨੁਸਾਰ ਰੁਸਤਮ ਨੂੰ ਫੜਨ ਵਾਸਤੇ ਗਿਆ ਅਤੇ ਉਸ ਦੇ ਹੱਥੋਂ ਮਾਰਿਆ ਗਿਆ. ਅਸਫੰਦ ਯਾਰ ਨੇ ਅਗਨਿ ਪੂਜਕ ਪਾਰਸੀ ਮਤ ਨੂੰ ਵਡੀ ਤਰੱਕੀ ਦਿੱਤੀ. ਇਸ ਦਾ ਨਾਉਂ ਅੱਠਵੀਂ ਹਕਾਇਤ ਵਿੱਚ ਆਇਆ ਹੈ.