Meanings of Punjabi words starting from ਖ

ਕਮਾਈਏ. ਲਾਭ ਲਈਏ। ੨. ਖ੍ਯਾਤਿ (ਮਸ਼ਹੂਰੀ) ਕਰੀਐ. "ਦੋਹੀ ਖਟੀਐ." (ਵਾਰ ਰਾਮ ੩)


ਸੰ. खट्टिक ਖੱਟਿਕ. ਸੰਗ੍ਯਾ- ਦਬਗਰ. ਚੰਮ ਰੰਗਣ ਅਤੇ ਕੁੱਪੇ ਆਦਿਕ ਬਣਾਉਣ ਵਾਲਾ.


ਦੇਖੋ, ਖਟ.


ਦੇਖੋ, ਖਟਸਾਸਤ੍ਰ.


ਦੇਖੋ, ਖਟਮਟੁ.


ਵਿ- ਖੱਟਣ ਵਾਲਾ. ਖੱਟੂ। ੨. ਖਟਕਰਮੀ. ਦੇਖੋ, ਖਟਕਰਮ. "ਬਿਚਰਹਿ ਅਨਿਕਸਾਸਤ੍ਰ ਬਹੁ ਖਟੂਆ." (ਸਵੈਯੇ ਸ੍ਰੀਮੁਖਵਾਕ ਮਃ ੫) ੩. ਖਟਸ਼ਾਸਤ੍ਰੀ. ਦੇਖੋ, ਖਟਸ਼ਾਸਤ੍ਰ.