Meanings of Punjabi words starting from ਟ

ਸੰਗ੍ਯਾ- ਲੀਰ. ਵਸਤ੍ਰ ਦਾ ਟੁਕੜਾ। ੨. ਭੱਜੇ ਪਾਟੇ ਹੋਏ ਭਾਂਡੇ ਵਸਤ੍ਰ ਨੂੰ ਲਾਇਆ ਹੋਇਆ ਗੱਠ.


ਸੰਗ੍ਯਾ- ਟਕੂਆ. ਛੋਟਾ ਕੁਹਾੜਾ. ਸਫਾਜੰਗ.


ਟੁੱਕੇ. ਵੱਢੇ. "ਕਹੂੰ ਟੀਕ ਟਾਕੇ." (ਚਰਿਤ੍ਰ ੧੨੩) ਕਿਤੇ ਟਿੱਕੇ ਵੱਢਸੁੱਟੇ.


ਸੰਗ੍ਯਾ- ਸਣ ਦਾ ਕਪੜਾ। ੨. ਤੱਪੜ। ੩. ਛੋਲੇ ਦੀ ਫਲੀ। ੪. ਚੁੱਭਵੀਂ ਪੀੜ. ਖ਼ਾਸ ਕਰਕੇ ਕੰਨ ਵਿੱਚ ਹੋਈ ਚੀਸ. ਚਸਕ। ੫. ਕੁਲ. ਗੋਤ੍ਰ.


ਸੰ. अ़ट्टप्रहासिन ਅੱਟਪ੍ਰਹਾਸੀ. ਵਿ- ਉੱਚੇ ਸੁਰ ਨਾਲ ਹੈ ਜਿਸ ਦਾ ਹੱਸਣਾ. "ਟਾਟ ਪ੍ਰਹਾਸਣ ਸ੍ਰਿਸਟਿ ਨਿਵਾਸਣ." (ਅਕਾਲ)


ਦੇਖੋ, ਟੱਟੀ. "ਸਭੈ ਉਡਾਨੀ ਭ੍ਰਮ ਕੀ ਟਾਟੀ." (ਗਉ ਕਬੀਰ)


Colonel James Tod. ਇਸ ਵਿਦ੍ਵਾਨ ਦਾ ਜਨਮ ਸਨ ੧੭੮੨ਵਿੱਚ ਹੋਇਆ. ਸਨ ੧੭੮੭ ਵਿੱਚ ਈਸ੍ਟ ਇੰਡੀਆ ਕੰਪਨੀ ਦਾ ਨੌਕਰ ਬਣਕੇ ਭਾਰਤ ਪਹੁਚਿਆ. ਅਨੇਕ ਅਹੁਦਿਆਂ ਤੇ ਰਹਿਕੇ ਅੰਤ ਨੂੰ ਰਾਜਪੂਤਾਨੇ ਵਿੱਚ ਗਵਰਨਰ ਜਨਰਲ ਦਾ ਪ੍ਰਤਿਨਧਿ (A. G. G. ) ਬਣਿਆ. ਟਾਡ ਸਾਹਿਬ ਨੇ ਰਾਜਪੂਤਾਨੇ ਦਾ ਉੱਤਮ ਇਤਿਹਾਸ "ਰਾਜਸ੍‍ਥਾਨ" ਸਨ ੧੮੨੯ ਵਿੱਚ ਪ੍ਰਕਾਸ਼ਿਤ ਕੀਤਾ. ਇਸ ਨੇ ਅੰਗ੍ਰੇਜ਼ੀ ਸਰਕਾਰ ਨਾਲ ਰਾਜਪੂਤਾਨੇ ਨੇ ਰਈਸਾਂ ਦਾ ਮਿਤ੍ਰਭਾਵ ਦ੍ਰਿੜ੍ਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ.