Meanings of Punjabi words starting from ਢ

ਵਿ- ਢੀਲੀ. ਦੇਖੋ, ਢਿੱਲਾ। ੨. ਸੰਗ੍ਯਾ- ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ.


ਦੇਖੋ, ਢਿੱਲੋਂ.


ਇੱਕ ਜੱਟ ਜਾਤਿ. ਇਸ ਦਾ ਨਿਕਾਸ ਸਿਰੋਹਾ ਰਾਜਪੂਤਾਂ ਵਿੱਚੋਂ ਹੈ. ਕਈ ਲੇਖਕਾਂ ਨੇ ਇਨ੍ਹਾਂ ਨੂੰ ਸੂਰਯਵੰਸ਼ੀ ਰਾਜਪੂਤਾਂ ਵਿੱਚੋਂ ਲਿਖਿਆ ਹੈ. ਭੰਗੀ ਮਿਸਲ ਦਾ ਮੁਖੀਆ ਸਰਦਾਰ ਹਰੀ ਸਿੰਘ ਢਿੱਲੋਂ ਸੀ. ਇਸ ਜਾਤੀ ਦੇ ਅਨੇਕ ਪਿੰਡ ਢਿੱਲਵ ਅਥਵਾ ਢਿੱਲਵਾਂ ਨਾਮ ਦੇ ਪ੍ਰਸਿੱਧ ਹਨ. ਦੇਖੋ, ਲੰਗਾਹ.


ਸੰਗ੍ਯਾ- ਕੰਡੇਦਾਰ ਛਾਪਾ. ਝਿੰਗ। ੨. ਦੇਖੋ, ਢੀਂਗੁਲੀ। ੩. ਪੰਜਾਬ ਦੇ ਪੱਛਮੀ ਭਾਗ ਵਿੱਚ ਹੋਣ ਵਾਲੀ ਇੱਕ ਖੁੰਬ, ਜਿਸ ਦੀ ਤਰਕਾਰੀ ਬਣਦੀ ਹੈ.


ਦੇਖੋ, ਢੀਂਗੁਲੀ.


ਸੰਗ੍ਯਾ- ਡਿੰਡਿਮ (ਡੌਂਡੀ) ਬਜਾਕੇ ਈਰਿਤ (ਕਹਿਆ ਹੋਇਆ) ਵਾਕ. ਡੁਗਡੁਗੀ ਬਜਾਕੇ ਸੁਣਾਇਆ ਹੋਇਆ. . ਹੁਕਮ. ਮਨਾਦੀ.


ਦੇਖੋ, ਢਿੰਡੋਰਾ.