Meanings of Punjabi words starting from ਤ

ਦੇਖੋ, ਤਕਲਾ.


ਸੰ. ਸੰਗ੍ਯਾ- ਖੱਟੀ ਲੱਸੀ. ਛਾਛ. ਘੋਲ. ਪਾਣੀ ਮਿਲਾਕੇ ਦਹੀ ਰਿੜਕਣ ਤੋਂ, ਮੱਖਣ ਕੱਢਣ ਪਿੱਛੋਂ ਜੋ ਦਹੀ ਰਹਿ ਜਾਂਦਾ ਹੈ, ਉਸ ਦੀ ਤਕ੍ਰ ਸੰਗ੍ਯਾ ਹੈ. ਇਹ ਪਿੱਤ ਨੂੰ ਸ਼ਾਂਤ ਕਰਨ ਵਾਲਾ, ਮੇਦੇ ਲਈ ਗੁਣਕਾਰਕ, ਵੀਰਯ ਪੁਸ੍ਟ ਕਰਨ ਵਾਲਾ, ਸੰਗ੍ਰਹਣੀ ਅਤੇ ਅਤੀਸਾਰ ਹਟਾਉਣ ਵਾਲਾ, ਉਮਰ ਵਧਾਉਣ ਵਾਲਾ ਹੈ.


ਸੰਗ੍ਯਾ- ਮੱਖਣ. ਨਵਨੀਤ.


ਸੰਗ੍ਯਾ- ਮਧਾਣੀ. ਮੰਥਨੀ.