Meanings of Punjabi words starting from ਥ

ਸੰਗ੍ਯਾ- ਸ੍‌ਥਿਰਤਾ. ਸ੍‌ਥਿਰ ਹੋਣ ਦਾ ਭਾਵ. ਠਹਿਰਾਉ. ਕ਼ਾਇਮੀ. "ਥਿਰਤਾ ਸੀ ਸੰਸਾਰ ਮਾਹਿ ਲਖ." (ਨਾਪ੍ਰ)


ਸੰਗ੍ਯਾ- ਸ੍‌ਥਿਰਸ੍‍ਥਾਨ. ਅਚਲ ਠਿਕਾਣਾ. ਆਤਮਪਦ. ਗ੍ਯਾਨਪਦਵੀ. ਤੁਰੀਯਪਦ। ੨. ਸਤਸੰਗ.


ਆਤਮਪਦ ਵਿੱਚ. ਤੁਰੀਆ ਪਦਵੀ ਵਿੱਚ. "ਘਰੁ ਦਰੁ ਥਾਪਿ ਥਿਰਥਾਨਿ ਸੁਹਾਵੈ." (ਬਿਲਾ ਮਃ ੧. ਥਿਤੀ)


ਦੇਖੋ, ਥਿਰਥਾਨ.


ਦੇਖੋ, ਥਾਵਰੀ। ੨. ਸ੍‌ਥਿਰਸ੍‍ਥਾਨ ਵਾਲਾ.


ਵਿ- ਸ੍‌ਥਿਰ. ਅਚਲ. "ਨਹੀ ਥਿਰਾ ਰਹਾਇ." (ਗਉ ਕਬੀਰ ਬਾਵਨ) ੨. ਸੰਗ੍ਯਾ- ਸ੍‌ਥਿਰਾ. ਪ੍ਰਿਥਿਵੀ. ਦੇਖੋ, ਅਚਲਾ.¹


ਦੇਖੋ, ਥਿਰ. "ਥਿਰੁ ਸੰਤਨ ਸੋਹਾਗੁ." (ਆਸਾ ਛੰਤ ਮਃ ੫)


ਦੇਖੋ, ਥਿਰਕਨਾ.