Meanings of Punjabi words starting from ਮ

ਦੇਖੋ, ਮੁਸਬਦਾ.


ਮਸਨਦ (ਗੱਦੀ) ਨਾਲ ਸੰਬੰਧ ਰੱਖਣ ਵਾਲਾ. ਜੋ ਲੋਕ ਸਿੱਖਾਂ ਤੋਂ ਦਸੌਂਧ ਅਤੇ ਕਾਰ ਭੇਟਾ ਉਗਰਾਹੁਁਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ, ਉਹ ਮਸੰਦ ਕਹੇ ਜਾਂਦੇ ਸਨ.¹ ਚੌਥੇ ਸਤਿਗੁਰੂ ਦੇ ਸਮੇਂ ਤੋਂ ਲੈਕੇ ਸੰਮਤ ੧੭੫੫ ਤੀਕ ਇਹ ਸਿਲਸਿਲਾ ਰਿਹਾ. ਫੇਰ ਦਸ਼ਮੇਸ਼ ਨੇ ਮਸੰਦਾਂ ਦੀਆਂ ਬੁਰੀਆਂ ਕਰਤੂਤਾਂ ਦੇਖਕੇ ਇਹ ਅਹੁਦਾ ਹਟਾ ਦਿੱਤਾ, ਬਲਕਿ ਅਮ੍ਰਿਤ ਸਮੇਂ ਉਪਦੇਸ਼ ਦਿੱਤਾ ਕਿ ਮਸੰਦਾਂ ਨਾਲ ਨਹੀਂ ਵਰਤਣਾ. "ਤਜ ਮਸੰਦ, ਪ੍ਰਭੁ ਏਕ ਜਪ, ਯਹ ਬਿਬੇਕ ਤਹਿਂ ਕੀਨ." (ਗੁਰੁਸੋਭਾ) "ਜੌ ਕਰ ਸੇਵ ਮਸੰਦਨ ਕੀ, ਕਹਿਂ ਆਨ ਪ੍ਰਸਾਦ ਸਭੈ ਮੁਹਿ ਦੀਜੈ." (੩੩ ਸਵੈਯੇ)


ਸੰਗ੍ਯਾ- ਮਸੰਦਪੁਣਾ. ਮਸੰਦ ਦੀ ਕ੍ਰਿਯਾ। ੨. ਮਸਨਦਗੀਰ. ਵਿ- ਕਰਤਾਰ ਦੇ ਸਿੰਘਸਣ ਦਾ ਆਸਾਰਾ ਲੈਣ ਵਾਲਾ. "ਦਰ ਦਰਵੇਸ ਰਸੀਦ ਮਸਤ ਮਸੰਦਗੀ." (ਭਾਗੁ)


ਵ੍ਯ- ਵਿੱਚ. ਅੰਦਰ. ਮੇਂ ਦੇਖੋ, ਮਹਿ। ੨. ਮਹਕ (ਸੁਗੰਧ) ਦਾ ਸੰਖੇਪ. "ਚੋਆ ਚੰਦਨ ਮਹ ਮਹਕਾਏ." (ਭਾਗੁ) ੩. ਫ਼ਾ. . ਮਾਹ (ਮਾਸ- ਮਹੀਨੇ) ਦਾ ਸੰਖੇਪ. "ਵਰਤ ਨ ਰਹਉ, ਨ ਮਹ ਰਮਦਾਨਾ." (ਭੈਰ ਮਃ ੫) ਨਾ ਰਮਜਾਨ ਦਾ ਮਹੀਨਾ, ਅਰਥਾਤ ਰੋਜ਼ੇ। ੪. ਮਾਹ. ਚੰਦ੍ਰਮਾ. ਚੰਦ। ੫. ਸੰ. ਮਹ੍‌. ਧਾ ਸਨਮਾਨ ਕਰਨਾ, ਪੂਜਾ ਕਰਨਾ, ਆਨੰਦ ਕਰਨਾ। ੬. ਸੰਗ੍ਯਾ- ਯਗ੍ਯ। ੭. ਮਹਿਸ. ਭੈਂਸਾ. ਝੋਟਾ। ੮. ਉਤਸਵ। ੯. ਤੇਜ. ਪ੍ਰਤਾਪ.