Meanings of Punjabi words starting from ਯ

ਫ਼ਾ. [یافت] ਵਿ- ਪਾਇਆ. ਪ੍ਰਾਪਤ ਕੀਤਾ. ਲੱਭਿਆ. "ਯਾਫਤਜ਼ ਨਾਨਕ ਗੁਰੂ ਗਬਿੰਦਸਿੰਘ." ਦੇਖੋ, ਸਿੱਕਾ ਅਤੇ ਦੇਗ ਤੇਗ ਫ਼ਤਹ਼। ੨. ਸੰਗ੍ਯਾ- ਪ੍ਰਾਪਤੀ. ਆਮਦਨੀ.


ਫ਼ਾ. [یافتن] ਕ੍ਰਿ- ਪਾਉਣਾ. ਪ੍ਰਾਪਤ ਕਰਨਾ. ਲੱਭਣਾ.


ਫ਼ਾ. [یافتم] ਮੈ ਪਾਇਆ. ਮੈਂ ਪ੍ਰਾਪਤ ਕੀਤਾ (ਲੱਭਿਆ).


ਫ਼ਾ. [یافتی] ਤੂੰ ਪ੍ਰਾਪਤ ਕੀਤਾ.


ਫ਼ਾ. [یاب] ਯਾਫ਼ਤਨ ਦਾ ਅਮਰ. ਪਾ. ਪ੍ਰਾਪਤ ਕਰ। ੨. ਵਿ- ਪਾਉਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ ਕਾਮਯਾਬ। ੩. ਹਾਸਿਲ. ਪ੍ਰਾਪਤ ਹੋਇਆ. ਜੈਸੇ- ਕਾਮਯਾਬ, ਨਾਯਾਬ.


ਫ਼ਾ. [یابد] ਪਾਉਂਦਾ (ਮਾਲੂਮ) ਕਰਦਾ ਹੈ. ਲੱਭਦਾ ਹੈ.


ਫ਼ਾ. [یابِندہ] ਵਿ- ਪ੍ਰਾਪ੍ਤ ਕਰਨ ਵਾਲਾ. ਲੱਭਣ ਵਾਲਾ. ਮਾਲੂਮ ਕਰਨ ਵਾਲਾ.


ਫ਼ਾ. [یابوُ] ਸੰਗ੍ਯਾ- ਟੱਟੂ. ਛੋਟੇ ਕੱਦ ਦਾ ਘੋੜਾ.


ਸੰ. ਸੰਗ੍ਯਾ- ਸਮਾਂ. ਵੇਲਾ। ੨. ਦਿਨ ਅਥਵਾ ਰਾਤ ਦਾ ਚੌਥਾ ਹਿੱਸਾ। ੩. ਇੱਕ ਪਹਰ ਦਾ ਸਮਾਂ ਤਿੰਨ ਘੰਟੇ ਪ੍ਰਮਾਣ। ੪. ਵਿ- ਯਮ ਦਾ. ਯਮ ਨਾਲ ਹੈ ਜਿਸ ਦਾ ਸੰਬੰਧ.


ਸੰ. ਸੰਗ੍ਯਾ- ਜੋੜਾ, ਯੁਗਲ। ੨. ਤੰਤ੍ਰ- ਸ਼ਾਸਤ੍ਰ, ਜਿਸ ਵਿੱਚ ਸੰਸਾਰ ਦੀ ਰਚਨਾ, ਨਿੱਤਕਰਮ, ਜ੍ਯੋਤਿਸ ਅਤੇ ਵਰਣ ਜਾਤਿ ਦੇ ਭੇਦਾਂ ਦਾ ਵਰਣਨ ਹੈ. ਸੰਸਕ੍ਰਿਤ ਦੇ ਛੀ ਯਾਮਲ ਹਨ- ਆਦਿ ਯਾਮਲ, ਬ੍ਰਹ੍‌ਮਯਾਮਲ, ਵਿਸਨੁਯਾਮਲ, ਰੁਦ੍ਰਯਾਮਲ, ਗਣੇਸ਼ਯਾਮਲ ਅਤੇ ਆਦਿਤ੍ਯਯਾਮਲ.


ਵਿ- ਯਮਨ (ਯੂਨਾਨ) ਦੀ. "ਕਤਿਯਾ ਯਾਮਾਨੀ ਹਿੰਦਵੀ." (ਸਨਾਮਾ) ਯੂਨਾਨੀ ਅਤੇ ਹਿੰਦੁਸਤਾਨ ਦੀ ਕੱਤੀ (ਤਲਵਾਰ)