Meanings of Punjabi words starting from ਸ

ਸੰਗ੍ਯਾ- ਸਾਥ ਦੀ ਰਹਾਇਸ਼. ਨਾਲ ਵਸਣਾ. ਪਾਸ ਰਹਿਣਾ.


ਸੰ. सहवासिन् ਵਿ- ਸਾਥ ਵਸਣ ਵਾਲਾ. ਨਾਲ ਰਹਿਣ ਵਾਲਾ। ੨. ਗਵਾਂਢੀ. ਪੜੋਸੀ. ਹਮਸਾਇਆ.


ਸੰ. ਸ਼ਸ਼ਕ. ਸਸਾ. ਖ਼ਰਗੋਸ਼. ਪੈਗ਼ੰਬਰ ਮੂਸਾ ਨੇ ਸਹਾ ਅਪਵਿਤ੍ਰ ਜੀਵਾਂ ਵਿੱਚ ਗਿਣਿਆ ਹੈ, ਇਸ ਲਈ ਯਹੂਦੀ ਇਸ ਦਾ ਮਾਸ ਖਾਣਾ ਪਾਪ ਸਮਝਦੇ ਹਨ. ਪਾਰਸੀ ਅਤੇ ਆਰਮੀਨੀਅਨ ਸਹੇ ਦੇ ਮਾਸ ਤੋਂ ਹੁਣ ਭੀ ਪਰਹੇਜ਼ ਕਰਦੇ ਹਨ. ਭਾਵੇਂ ਹਜਰਤ ਮੁਹ਼ੰਮਦ ਨੇ ਸਹੇ ਦਾ ਨਿਸੇਧ ਨਹੀਂ ਕੀਤਾ, ਪਰ ਮੂਸਾ ਨੂੰ ਪੈਗੰਬਰ ਮੰਨਣ ਕਰਕੇ ਬਹੁਤ ਸਾਰੇ ਮੁਸਲਮਾਨ ਯਹੂਦੀਆਂ ਦੀ ਪੈਰਵੀ ਕਰਦੇ ਹਨ. ਚੂੜ੍ਹਿਆਂ ਦਾ ਪੀਰ ਮਖ਼ਦੂਮ ਜਹਾਨੀਆਂ ਉੱਚ ਨਿਵਾਸੀ ਇਸੇ ਖ਼ਿਆਲ ਦਾ ਆਦਮੀ ਸੀ. ਉਸ ਦੀ ਹਦਾਇਤ ਅਨੁਸਾਰ ਚੂੜ੍ਹੇ ਸਹੇ ਦਾ ਮਾਸ ਹਰਾਮ ਜਾਣਦੇ ਹਨ. "ਸਹਾ ਨ ਖਾਈ ਚੂਹੜਾ ਮਾਇਆ ਮੁਹਤਾਜ." (ਭਾਗੁ)#ਚੂੜੇ੍ਹ ਹੋਰ ਭੀ ਕਈ ਕਥਾ ਕਹਿੰਦੇ ਹਨ ਕਿ ਲਾਲਬੇਗ ਜੋ ਵਾਲੀਮੀਕਿ ਦਾ ਅਵਤਾਰ ਹੈ ਓਹ ਸਹੀ ਦੇ ਦੁੱਧ ਨਾਲ ਬਚਪਨ ਵਿੱਚ ਪਲਿਆ ਸੀ ਇਸ ਕਰਕੇ ਸਹਾ ਖਾਣਾ ਹਰਾਮ ਹੈ. ਹੋਰ ਆਖਦੇ ਹਨ ਕਿ ਇੱਕ ਵਾਰ ਚੂਹੜੇ ਨੇ ਗਊ ਦਾ ਵੱਛਾ ਮਾਰਕੇ ਟੋਕਰੇ ਹੇਠ ਲੁਕੋ ਦਿੱਤਾ, ਜਦ ਮਾਲਿਕ ਨੇ ਆਕੇ ਤਲਾਸ਼ੀ ਲਈ ਤਦ ਲਾਲਬੇਗ ਦੇ ਪ੍ਰਭਾਵ ਕਰਕੇ ਵੱਛਾ ਸਹੇ ਵਿੱਚ ਬਦਲ ਗਿਆ, ਤਦ ਤੋਂ ਸਹਾ ਖਾਣਾ ਵਰਜਿਆ ਗਿਆ। ੨. ਸੰ. ਸਹਾ ਘੀਕੁਆਰ। ੩. ਹਿਮ ਰੁੱਤ। ੪. ਮੇਂਹਦੀ.


ਸੰਗ੍ਯਾ- ਸ੍ਵਭਾਵ. "ਹਮਰੋ ਸਹਾਉ ਸਦਾ ਸਦ ਭੂਲਨ." (ਬਿਲਾ ਮਃ ੫) ੨. ਸਹਿਨਸ਼ੀਲਤਾ. ਸਹਾਰਣ (ਬਰਦਾਸ਼ਤ) ਦਾ ਸੁਭਾਉ. ੩. ਵਿ- ਸਹ- ਆਯੁ. ਉਸੇ ਉਮਰ ਦਾ. ਹਮਉਮਰ.


ਸੰ. ਸਹਾਯ. ਵਿ- ਜੋ ਸਹ (ਸਾਥ) ਜਾਂਦਾ ਹੈ. ਸਹਾਇਤਾ ਕਰਨ ਵਾਲਾ. ਸਹਾਇਕ. ਮਦਦ ਦੇਣ ਵਾਲਾ. ਯਥਾ- "ਸ੍ਰੀ ਅਕਾਲ ਜੀ ਸਹਾਇ."


ਵਿ- ਸਹਾਯਕ. ਸਹਾਇਤਾ ਕਰਨ ਵਾਲਾ.


ਸੰਗ੍ਯਾ- ਸਹਾਯਤਾ. ਮਦਦ. ਇਮਦਾਦ.