Meanings of Punjabi words starting from ਕ

ਨਾਪਾਇਦਾਰ ਨਗਰੀ. ਭਾਵ- ਦੇਹ. ਸ਼ਰੀਰ.


ਵਿ- ਕੱਚੀ ਦੇਹ ਵਾਲਾ. ਜਿਸ ਨੇ ਬ੍ਰਹਮਚਰਯ ਨਾਲ ਸ਼ਰੀਰ ਨੂੰ ਪਕਾਇਆ ਨਹੀਂ. "ਕਾਚੀਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ." (ਮਾਰੂ ਅਃ ਮਃ ੧)


ਦੇਖੋ, ਕਾਚ. ਕੰਚ. "ਆਚੁ ਕਾਚੁ ਢਰਿਪਾਹੀ." (ਮਲਾ ਅਃ ਮਃ ੧) ਅਰਚਿ (ਅੱਗ ਦੀ ਲਾਟ) ਵਿੱਚ ਕੰਚ ਢਲ ਪੈਂਦਾ ਹੈ.


ਤੁ. ਚਾਕ਼ੂ. ਕਲਮਤਰਾਸ਼.


ਸੰਗ੍ਯਾ- ਮਿਣਤੀ। ੨. ਬ੍ਯੋਂਤ। ੩. ਕੱਛ. ਜਾਂਘੀਆ। ੪. ਨਟ ਦਾ ਵੇਸ਼. "ਤਉ ਨੈ ਕਾਛ ਕਾਛ ਅਨੁਹਾਰਾ." (ਰਘੁਰਾਜ) ੫. ਵਸਤ੍ਰ ਆਦਿਕ ਦੇ ਪਹਿਰਨ ਦੀ ਕ੍ਰਿਯਾ. "ਨਟ ਜ੍ਯੋਂ ਕਾਛ ਬੇਸ." (ਗੁਪ੍ਰਸੂ)


ਸੰਗ੍ਯਾ- ਕਾਛੀ (ਕਕ੍ਸ਼੍‍ ਵਿੱਚ ਖੇਤੀ ਕਰਨ ਵਾਲੇ) ਦੀ ਇਸਤ੍ਰੀ. ਕੂੰਜੜਨੀ. "ਕਾਛਨ ਏਕ ਤਹਾਂ ਮਿਲ ਗਈ." (ਦੱਤਾਵ) ੨. ਦੇਖੋ, ਕਾਛਨਾ.


ਕ੍ਰਿ- ਮਿਣਨਾ। ੨. ਬ੍ਯੋਂਤਣਾ। ੩. ਲਿਬਾਸ ਦਾ ਪਹਿਰਨਾ. "ਅਨਿਕ ਸ੍ਵਾਂਗ ਕਾਛੇ ਭੇਖਧਾਰੀ." (ਕਾਨ ਮਃ ੫) ੪. ਨਟ ਦਾ ਵੇਸ ਧਾਰਨਾ। ੫. ਸਜਾਉਣਾ. ਸਿੰਗਾਰਨਾ. "ਨਿਜ ਨਿਜ ਬਾਹਨ ਕਾਛਨ ਕਰੇ." (ਗੁਪ੍ਰਸੂ) "ਮੰਡਲੀਕ ਬੋਲ ਬੋਲਹਿ ਕਾਛੇ." (ਮਲਾ ਨਾਮਦੇਵ) ਸਨੱਧ ਬੱਧ ਮੰਡਲੀਕ ਬੋਲ ਬੋਲਹਿਂ.


ਸੰਗ੍ਯਾ- ਛੋਟੀ ਕੱਛ. ਕਛਨੀ. "ਕਟਿ ਕਮਨੀਯ ਪੈ ਕਰਤ ਕਲ ਕੇਲਿ ਐਸੀ ਕਾਛਨੀ ਕਲਾਨਿਧਿ ਕਲਾ ਸੀ ਕਾਨ੍ਹ ਪ੍ਯਾਰੇ ਕੀ." (ਗ੍ਵਾਲ)