Meanings of Punjabi words starting from ਚ

ਸੰਗ੍ਯਾ- ਚੇਤੇ ਕਰਾਉਣ ਦੀ ਕ੍ਰਿਯਾ। ੨. ਸਿਮ੍ਰਿਤੀ. ਯਾਦਦਾਸ਼੍ਤ। ੩. ਵਿਗ੍ਯਾਪਨ. ਨੋਟਸਿ. "ਇਹੁ ਚੇਤਾਵਨੀ, ਮਤ ਸਹਿਸਾ ਰਹਿਜਾਇ." (ਸ. ਕਬੀਰ)


ਚਿੰਤਨ ਕਰਕੇ. ਸਮਰਣ ਕਰਕੇ. "ਹਰਿ ਚੇਤਿ ਖਾਹਿ ਤਿਨਾ ਸਫਲੁ ਹੈ." (ਵਾਰ ਸ੍ਰੀ ਮਃ ੪)#੨. ਚੈਤ੍ਰ ਮੇਂ. ਚੇਤ ਵਿੱਚ. "ਚੇਤਿ ਗੋਵਿੰਦੁ ਅਰਾਧੀਐ." (ਮਾਝ ਬਾਰਹਮਾਹਾ) ੩. ਚੇਤਣਾ ਕ੍ਰਿਯਾ ਦਾ ਅਮਰ. ਤੂੰ ਯਾਦ ਕਰ. "ਚੇਤਿ ਮਨਾ, ਪਾਰਬ੍ਰਹਮੁ." (ਗਉ ਮਃ ੫)


ਵਿ- ਚੇਤ ਦੇ ਮਹੀਨੇ ਨਾਲ ਸੰਬੰਧ ਰੱਖਣ ਵਾਲਾ, ਜੈਸੇ- ਚੇਤੀ ਗੁਲਾਬ ਆਦਿ.


ਦੇਖੋ, ਚੇਤ.


ਸੰਗ੍ਯਾ- ਚੈਤਨ੍ਯ ਆਤਮਾ. ਦੇਖੋ, ਕਾਇਥ ਚੇਤੂ। ੨. ਇੱਕ ਮਸੰਦ, ਜੋ ਆਨੰਦਪੁਰ ਕਲਗੀਧਰ ਦੇ ਹ਼ਜੂਰ ਰਹਿੰਦਾ ਸੀ. ਦਸ਼ਮੇਸ਼ ਨੇ ਇਸ ਨੂੰ ਕੁਕਰਮੀ ਜਾਣਕੇ ਦੰਡ ਦਿੱਤਾ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਕਿਸੇ ਪ੍ਰੇਮੀ ਸਿੱਖ ਨੇ ਕੀਮਤੀ ਵਸਤ੍ਰ ਆਦਿ ਸਾਮਾਨ ਮਾਤਾ ਜੀ ਲਈ ਚੇਤੂ ਦੇ ਹਵਾਲੇ ਕੀਤਾ ਸੀ. ਇਸ ਨੇ ਇਹ ਸਭ ਸਾਮਾਨ ਆਪਣੀ ਇਸਤ੍ਰੀ ਨੂੰ ਦੇ ਦਿੱਤਾ. ਜਦ ਪ੍ਰੇਮੀ ਸਿੱਖ ਸਤਿਗੁਰੂ ਦੇ ਹ਼ਜੂਰ ਆਇਆ, ਤਦ ਚੇਤੂ ਦਾ ਪਾਜ ਖੁਲ ਗਿਆ.