Meanings of Punjabi words starting from ਨ

ਦੇਖੋ, ਨਿਰਮੂਲ.


ਸੰ. ਨਿਮੇਸ਼. ਦੇਖੋ, ਨਿਮਖ ੧. ਅਤੇ ਨਿਮਿਖ. "ਮੇਖੁਲੀ ਨਿਮੇਖ ਸੰਦੀ." (ਚਰਿਤ੍ਰ ੧੨) ਪਲਕਾਂਰੂਪ (ਨੇਤ੍ਰਾਂ ਦੀ) ਤੜਾਗੀ ਹੈ.


ਵਿ- ਨੰਮ੍ਰ (ਨੀਵਾਂ) ਝਾਕਣ ਵਾਲਾ। ੨. ਭਾਵ- ਸ਼ਰਮਿੰਦਾ. ਲੱਜਿਤ.


ਸੰਗ੍ਯਾ- ਨਿੰਮ (ਨਿੰਬ) ਦਾ ਫਲ. ਨਿਮੋਲੀ ਦਾ ਤੇਲ ਖਲੜੀ ਦੇ ਰੋਗ ਦੂਰ ਕਰਦਾ ਅਤੇ ਲਹੂ ਸਾਫ ਕਰਨ ਵਾਲਾ ਹੈ.